5 ਮਾਰਚ,(ਸਕਾਈ ਨਿਊਜ਼ ਬਿਊਰੋ)
ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਤਾ ਦੀ ਤਸਵੀਰ ਸ਼ੇਅਰ ਕਰ ਇੱਕ ਭਾਵੁਕ ਕਰ ਦੇਣ ਵਾਲਾ ਨੋਟ ਲਿਖਿਆ ਹੈ।ਉਹ ਕੁੱਝ ਸਮੇਂ ਤੋਂ ਬੀਮਾਰ ਚਲ ਰਹੇ ਸਨ ਅਤੇ ਹਸਪਤਾਲ ਵਿੱਚ ਭਰਤੀ ਸਨ।ਉਹਨਾਂ ਦੇ ਦੇਹਾਂਤ ਦੀ ਖਬਰ ਖੁਦ ਗੌਹਰ ਖਾਨ ਨੇ ਆਪਣੇ ਸੋਸ਼ਲ ਮੀਡਿਆ ਤੇ ਦਿੱਤੀ। ਅਦਾਕਾਰਾ ਨੇ ਲਿਖਿਆ ” ਮੇਰੇ ਹੀਰੋ , ਕੋਈ ਸ਼ਖਸ ਤੁਹਾਡੇ ਵਰਗਾ ਨਹੀਂ ਹੋ ਸਕਦਾ , ਮੇਰੇ ਵਰਗਾ ਨਹੀਂ ਹੋ ਸਕਦਾ , ਮੇਰੇ ਪਿਤਾ ਹੁਣ ਨਹੀਂ ਰਹੇ , ਉਹ ਫ਼ਰਿਸ਼ਤਾ ਹੋ ਗਏ ਹਨ। ਅਲ੍ਹਮਦੋਲੀਲਾਹ। ਉਹਨਾਂ ਦੇ ਦੇਹਾਂਤ ਉਹਨਾਂ ਦੀ ਖੂਬਸੂਰਤ ਜਿੰਦਗੀ ਦੇ ਲਈ ਵਸੀਅਤਨਾਮਾ ਸੀ। ਜਿਸ ਵਿੱਚ ਉਹ ਸਭ ਤੋਂ ਚੰਗੀ ਆਤਮਾ ਸੀ ।ਮੇਰੇ ਪਿਤਾ ਹਮੇਸ਼ਾ ਰਹਿਣਗੇ।
ਇਸਦੇ ਅੱਗੇ ਓਹਨਾ ਨੇ ਹੈਸ਼ਟੈਗ ਲਗਾ ਕੇ ਲਿਖਿਆ, ਮੇਰੇ ਹਮੇਸ਼ਾ ਦੇ ਲਈ ਚਮਕਦੇ ਸਿਤਾਰੇ, ਇਸ ਤੋਂ ਬਾਅਦ ਉਹਨਾਂ ਦੇ ਫੈਨਜ਼ ਤੋਂ ਮਰਹੂਮ ਪਿਤਾ ਨੂੰ ਦੁਆਵਾਂ ਵਿੱਚ ਯਾਦ ਕਰਨ ਦੀ ਅਪੀਲ ਕੀਤੀ,ਨਾਲ ਹੀ ਖੁਦ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਦੁਆ ਮੰਗੀ।ਇਸਤੋਂ ਇਲਾਵਾ ਗੌਹਰ ਦੀ ਕਰੀਬੀ ਦੋਸਤ ਪ੍ਰੀਤੀ ਸਿਮੋਸ ਨੇ ਵੀ ਇੰਸਟਾਗ੍ਰਾਮ ਤੇ ਗੌਹਰ ਦੇ ਪਿਤਾ ਦਾ ਵੀਡੀਓ ਸ਼ੇਅਰ ਕਰ ਉਹਨਾਂ ਨੂੰ ਯਾਦ ਕੀਤਾ। ਉਹਨਾਂ ਨੇ ਲਿਖਿਆ ” ਮੇਰੇ ਗੌਹਰ ਦੇ ਪਾਪਾ ਉਹ ਸ਼ਖ਼ਸ ਜਿਸ ਨੂੰ ਮੈਂ ਬਹੁਤ ਪਿਆਰ ਕਰਦੀ ਸੀ। …ਉਹ ਗੋਰਵ ਦੇ ਨਾਲ ਜੀਏ ਅਤੇ ਮਾਣ ਦੇ ਨਾਲ ਯਾਦ ਕੀਤੇ ਜਾਣਗੇ। ਪਰਿਵਾਰ ਨੂੰ ਹਿੰਮਤ ਅਤੇ ਪਿਆਰ।