ਨਿਊਯਾਰਕ, 4 ਅਪ੍ਰੈਲ 2022
ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਮੁਸਲਮਾਨਾਂ ਨੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਨਮਾਜ਼ ਅਦਾ ਕੀਤੀ। ਇਸ ਦੌਰਾਨ ਹਜ਼ਾਰਾਂ ਮੁਸਲਮਾਨ ਇਕੱਠੇ ਹੋਏ। ਤਰਾਵੀਹ ਦੀ ਨਮਾਜ਼ ਪੜ੍ਹੀ ਗਈ। ਮੁਸਲਮਾਨਾਂ ਵੱਲੋਂ ਸੜਕ ‘ਤੇ ਨਮਾਜ਼ ਅਦਾ ਕਰਨ ਕਾਰਨ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ। ਕਈ ਲੋਕ ਟਾਈਮਜ਼ ਸਕੁਏਅਰ ‘ਤੇ ਨਮਾਜ਼ ਅਦਾ ਕਰਨ ਦਾ ਸਮਰਥਨ ਕਰ ਰਹੇ ਹਨ, ਜਦਕਿ ਜ਼ਿਆਦਾਤਰ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਇਸਲਾਮ ਅਮਨ ਦਾ ਧਰਮ
ਗਲਫ ਟੂਡੇ ਦੀ ਇਕ ਰਿਪੋਰਟ ਮੁਤਾਬਕ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਮੁਸਲਮਾਨਾਂ ਨੇ ਟਾਈਮਜ਼ ਸਕੁਏਅਰ ਵਰਗੀ ਮਸ਼ਹੂਰ ਜਗ੍ਹਾ ‘ਤੇ ਨਮਾਜ਼ ਅਦਾ ਕੀਤੀ ਹੈ। ਇਸ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਮਰੀਕਾ ਵਿੱਚ ਵਸਦੇ ਮੁਸਲਮਾਨ ਚਾਹੁੰਦੇ ਸਨ ਕਿ ਨਿਊਯਾਰਕ ਸ਼ਹਿਰ ਦੇ ਇਸ ਮਸ਼ਹੂਰ ਸਥਾਨ ’ਤੇ ਰਮਜ਼ਾਨ ਦਾ ਤਿਉਹਾਰ ਮਨਾਇਆ ਜਾਵੇ ਅਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਇਸਲਾਮ ਸ਼ਾਂਤੀ ਦਾ ਧਰਮ ਹੈ। ਪ੍ਰਬੰਧਕਾਂ ਮੁਤਾਬਕ- ਇਸਲਾਮ ਨੂੰ ਲੈ ਕੇ ਦੁਨੀਆ ‘ਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਹਨ।