ਮੋਹਾਲੀ (17 ਮਈ 2023 )
ਅੱਜ ਦੇ ਦੌਰ ’ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਜ਼ਿਆਦਾਤਰ ਲੋਕਾਂ ਨੂੰ ਜਿਮ ਜਾਣ ਜਾਂ ਘਰ ’ਚ ਕਸਰਤ ਕਰਨ ਦਾ ਸਮਾਂ ਨਹੀਂ ਮਿਲਦਾ ਹੈ।
ਕਈ ਵਾਰ ਲੋਕ ਕਸਰਤ ਤਾਂ ਸ਼ੁਰੂ ਕਰਦੇ ਹਨ ਪਰ ਉਸ ਨੂੰ ਰੈਗੂਲਰ ਨਹੀਂ ਰੱਖ ਪਾਉਂਦੇ। ਅਜਿਹੇ ’ਚ ਇਥੇ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਬਿਨਾਂ ਕਸਰਤ ਕੀਤੇ ਵੀ ਭਾਰ ਘਟਾ ਸਕਦੇ ਹੋ–
ਨਿੰਬੂ
ਭਾਰ ਘਟਾਉਣ ’ਚ ਨਿੰਬੂ ਕਾਫੀ ਮਦਦਗਾਰ ਹੋ ਸਕਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਵਾਧੂ ਫੈਟ ਨੂੰ ਬਰਨ ਕਰਦਾ ਹੈ ਤੇ ਤੁਹਾਨੂੰ ਫਿੱਟ ਬਣਾਉਂਦਾ ਹੈ।
ਪੱਤਾ ਗੋਭੀ
ਪੱਤਾ ਗੋਭੀ ’ਚ ਫਾਈਬਰ ਹੁੰਦਾ ਹੈ, ਜੋ ਭਾਰ ਘਟਾਉਣ ’ਚ ਮਦਦਗਾਰ ਹੈ। ਭਾਰ ਘਟਾਉਣ ਲਈ ਤੁਸੀਂ ਇਸ ਤੋਂ ਬਣਿਆ ਸੂਪ, ਸਬਜ਼ੀ ਤੇ ਸਲਾਦ ਖਾ ਸਕਦੇ ਹੋ।
ਪਾਣੀ
ਮੋਟਾਪਾ ਘੱਟ ਕਰਨ ਲਈ ਸਰੀਰ ਦਾ ਹਾਈਡ੍ਰੇਟ ਰਹਿਣਾ ਵੀ ਜ਼ਰੂਰੀ ਹੈ। ਦਿਨ ’ਚ 7-8 ਗਿਲਾਸ ਪਾਣੀ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ, ਜਿਸ ਨਾਲ ਭੁੱਖ ਘੱਟ ਲੱਗਦੀ ਹੈ ਤੇ ਤੁਸੀਂ ਜ਼ਿਆਦਾ ਖਾਣ ਤੋਂ ਬੱਚਦੇ ਹੋ।
ਗਾਜਰ
ਗਾਜਰ ਵੀ ਘੱਟ ਕੈਲਰੀ ਵਾਲੀ ਸਬਜ਼ੀ ਹੈ, ਜਿਸ ਨੂੰ ਖਾ ਕੇ ਵਧੇ ਹੋਏ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸੌਂਫ
ਮੋਟਾਪਾ ਘਟਾਉਣ ’ਚ ਸੌਂਫ ਵੀ ਬੇਹੱਦ ਫ਼ਾਇਦੇਮੰਦ ਹੈ। ਸੌਂਫ ’ਚ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਕੰਟਰੋਲ ਕਰਦਾ ਹੈ।
ਗ੍ਰੀਨ ਟੀ
ਮੋਟਾਪਾ ਘੱਟ ਕਰਨ ਲਈ ਤੁਸੀਂ ਗ੍ਰੀਨ ਟੀ ਦਾ ਸੇਵਨ ਵੀ ਕਰ ਸਕਦੇ ਹੋ। ਗ੍ਰੀਨ ਟੀ ਭਾਰ ਘਟਾਉਣ ਦੇ ਨਾਲ ਬਾਡੀ ਨੂੰ ਡਿਕਾਟਸ ਕਰਨ ਦਾ ਵੀ ਕੰਮ ਕਰਦੀ ਹੈ।
ਖੀਰਾ
ਖੀਰਾ ਵੀ ਭਾਰ ਘਟਾਉਣ ’ਚ ਮਦਦਗਾਰ ਹੈ। ਇਸ ’ਚ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ ਤੇ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਨਾਲ ਭਾਰ ਕਾਬੂ ’ਚ ਰਹਿੰਦਾ ਹੈ।