29 ਜਨਵਰੀ (ਸਕਾਈ ਨਿਊਜ਼ ਬਿਊਰੋ)
ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਸੁਪਰੀਮ ਕੋਰਟ ਦੇ ਨਿਆਂਪਾਲਿਕਾ ਖ਼ਿਲਾਫ਼ ਕੀਤੇ ਆਪਣੇ ਟਵੀਟ ਲਈ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਕਾਮਰਾ ਨੇ ਆਪਣੇ ਹਲਫਨਾਮੇ ਵਿਚ ਕਿਹਾ ਹੈ ਕਿ ਚੁਟਕਲੇ ਹਕੀਕਤ ਨਹੀਂ ਹੁੰਦੇ ਅਤੇ ਉਹ ਅਜਿਹਾ ਹੋਣ ਦਾ ਦਾਅਵਾ ਨਹੀਂ ਕਰਦੇ।ਕਾਮਰਾ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਚੁਟਕਲੇ ਲਈ ਕਿਸੇ ਬਚਾਅ ਦੀ ਜ਼ਰੂਰਤ ਨਹੀਂ ਹੈ।
ਸੁਪਰੀਮ ਕੋਰਟ ਨੂੰ ਸੌਂਪੇ ਆਪਣੇ ਹਲਫਨਾਮੇ ਵਿਚ ਕਾਮਰਾ ਨੇ ਕਿਹਾ, “ਮੇਰਾ ਟਵੀਟ ਨਿਆਂਪਾਲਿਕਾ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਨਹੀਂ ਹੈ।ਅਜਿਹੀ ਸਥਿਤੀ ਵਿਚ, ਜੇ ਸੁਪਰੀਮ ਕੋਰਟ ਮੰਨਦੀ ਹੈ ਕਿ ਮੈਂ ਇਕ ਲਾਈਨ ਪਾਰ ਕਰ ਲਈ ਹੈ ਤਾਂ ਮੈਂ ਆਪਣਾ ਇੰਟਰਨੈਟ ਅਣਮਿਥੇ ਸਮੇਂ ਲਈ ਬੰਦ ਕਰਨਾ ਚਾਹੁੰਦਾ ਹਾਂ ਤੇ ਮੇਰੇ ਕਸ਼ਮੀਰੀ ਦੋਸਤਾਂ ਦੀ ਤਰ੍ਹਾਂ, ਮੈਂ ਵੀ ਹਰ 15 ਅਗਸਤ ਨੂੰ ਆਜ਼ਾਦੀ ਦਿਵਸ ਤੇ ਮੁਬਾਰਕਬਾਦ ਦਾ ਪੋਸਟ ਕਾਰਡ ਲਿਖਾਂਗਾ, ਕਾਮਰਾ ਨੇ ਕਿਹਾ, ਲੋਕਤੰਤਰ ਵਿੱਚ ਕਿਸੇ ਵੀ ਸ਼ਕਤੀ ਦੇ ਸੰਸਥਾਨ ਨੂੰ ਅਲੋਚਨਾ ਤੋਂ ਪਰੇ ਸਮਝਣਾ ਤਰਕਹੀਣ ਅਤੇ ਗੈਰ ਲੋਕਤੰਤਰੀ ਹੈ।