ਸ਼੍ਰੀ ਮੁਕਤਸਰ ਸਾਹਿਬ ( ਤਰਸੇਮ ਢੁੱਡੀ), 7 ਅਗਸਤ 2023
ਹਿਮਾਚਲ ਦੇ ਚੰਬਾ ਨੇੜੇ ਸੜਕ ਹਾਦਸੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (25) ਆਪਣੀ ਕਾਰ ਤੇ ਹਿਮਾਚਲ ਘੁੰਮਣ ਗਿਆ ਸੀ ਕਿ ਉਸਦੀ ਕਾਰ ਖੱਡ ਵਿੱਚ ਡਿੱਗ ਪਈ।
ਪਰਿਵਾਰਕ ਮੈਂਬਰਾਂ ਅਨੁਸਾਰ ਉਹਨਾਂ ਨੂੰ ਇਸ ਸਬੰਧੀ ਅੱਜ ਫੋਨ ਉੱਤੇ ਸੂਚਨਾ ਮਿਲੀ ਸੀ। ਨੌਜਵਾਨ ਅਤੇ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਲੈਣ ਲਈ ਹਿਮਾਚਲ ਲਈ ਰਵਾਨਾ ਹੋ ਗਏ ਹਨ।ਗੁਰਵਿੰਦਰ ਦੇ ਨਾਲ ਹੋਰ ਕੌਣ ਸੀ ਅਤੇ ਘਟਨਾ ਕਿਸ ਤਰਾਂ ਵਾਪਰੀ ਇਸ ਸਬੰਧੀ ਉਹਨਾਂ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ। ਪ੍ਰਾਪਤ ਸੂਚਨਾ ਅਨੁਸਾਰ ਚੰਬਾ ਨੇੜੇ ਹੋਈ ਘਟਨਾ ਵਿੱਚ ਦੋ ਦੀ ਮੌਤ ਹੋਈ ਹੈ।
ਕਾਰ ‘ਵਿੱਚ ਗੁਰਵਿੰਦਰ ਤੋਂ ਇਲਾਵਾ ਇੱਕ ਲੜਕੀ ਸੀ। ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਸ ਦੇ 2 ਭੈਣਾਂ ਅਤੇ 2 ਭਰਾਵਾਂ ਸਮੇਤ 4 ਭੈਣ-ਭਰਾ ਹਨ। ਗੁਰਵਿੰਦਰ ਸਭ ਤੋਂ ਛੋਟਾ ਸੀ, ਜੋ ਅਣਵਿਆਹਿਆ ਸੀ।