ਨਾਭਾ (ਸੁਖਚੈਨ ਸਿੰਘ), 1 ਸਤੰਬਰ 2023
ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਤਹਿਤ ਵੱਖ-ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਇਹ ਖੇਡਾਂ 1 ਸਤੰਬਰ ਤੋਂ ਲੈ ਕੇ 4 ਸਿਤੰਬਰ ਤਕ ਨਾਭਾ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਜਸਵੀਰ ਸਿੰਘ ਜੱਸੀ ਸੋਹੀਆ ਵਾਲਾ ਵੱਲੋ ਕੀਤਾ ਗਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ-2 ਤਹਿਤ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।
ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ, ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਦੇ ਵੱਲ ਜੁੜ ਸਕੇ। ਉਨ੍ਹਾਂ ਕਿਹਾ ਕਿ ਜੋ ਸਰਕਾਰੀ ਗ੍ਰਾਉੰਡ ਹੈ ਉਸ ਦੀ ਹਾਲਤ ਬਹੁਤ ਹੀ ਖ਼ਸਤਾ ਹੈ ਇਸ ਲਈ ਮੈਂ ਆਪਣੇ ਅਖਤਿਆਰੀ ਕੋਟੇ ਵਿਚੋਂ 20 ਲੱਖ ਰੁਪਏ ਸਰਕਾਰੀ ਗਰਾਉਂਡ ਦੀ ਸਾਂਭ ਸੰਭਾਲ ਲਈ ਦੇਣ ਦਾ ਐਲਾਨ ਕਰਦਾ ਹਾ।
ਇਸ ਮੌਕੇ ਤੇ ਇੰਟਰਨੈਸ਼ਨਲ ਰੇਸਲਿੰਗ ਕੋਚ ਰਣਧੀਰ ਸਿੰਘ ਨੇ ਕਿਹਾ ਕਿ ਖੇਡ ਵਤਨ ਪੰਜਾਬ ਵਿੱਚ ਹਰ ਵਰਗ ਦਾ ਖਿਡਾਰੀ ਹਿੱਸਾ ਲੈ ਰਿਹਾ ਹੈ। ਕਿਉਂਕਿ ਖੇਡਾਂ ਦੇ ਜੋੜਨ ਦੇ ਨਾਲ ਨੌਜਵਾਨ ਪੀੜੀ ਨਸ਼ਿਆਂ ਤੋਂ ਰਹਿਤ ਰਹੇਗੀ। ਨਾਭੇ ਵਿਖੇ ਖੇਡਾਂ ਚਾਰ ਦਿਨ ਚੱਲਣਗੀਆਂ।
ਇਸ ਮੌਕੇ ਖੇਡ ਵਤਨ ਪੰਜਾਬ ਦੇ ਵਿੱਚ ਭਾਗ ਲੈਣ ਆਏ ਖਿਡਾਰੀਆਂ ਏਕਮ ਸਿੰਘ ਅਤੇ ਖਿਡਾਰਣ ਹਰਸਿਮਰਨ ਕੌਰ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਸ ਦੇ ਨਾਲ ਸਾਨੂੰ ਅੱਗੇ ਜਾਣ ਦਾ ਮੌਕਾ ਮਿਲੇਗਾ।