ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

Must Read

ਸ੍ਰੀ ਸਾਈਂ ਸਟੀਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹੁਸ਼ਿਆਰਪੁਰ,(ਅਮਰੀਕ ਕੁਮਾਰ),19 ਅਪ੍ਰੈਲ  Sri Sai Steel Factory in fire Hoshiarpur:ਅੱਜ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਚ  ਸਥਿਤ ਸ੍ਰੀ ਸਾਈਂ ਸਟੀਲ ਫੈਕਟਰੀ...

ਠੀਕ ਹੋਣ ਤੋਂ ਬਾਅਦ ਫਿਰ ਘੁੰਮਣ ਨਿਕਲੇ ਆਲੀਆ-ਰਣਬੀਰ

ਮੁੰਬਈ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Rabir kapoor Alia bhatt mumbai covid 19:ਬਾਲੀਵੁੱਡ ਸਿਤਾਰਿਆਂ ‘ਤੇ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਿਲਆ...

ਕਿਸਾਨ ਅੰਦੋਲਨ ਤੋਂ ਪਰਤੀ 80 ਸਾਲਾ ਬੇਬੇ ਦੀ ਮੌਤ

ਭਾਦਸੋਂ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Farmer old lady death: ਕਿਸਾਨੀ ਸੰਘਰਸ਼ ਨੂੰ ਲੱਗਭਰ 5 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ...

5 ਮਾਰਚ(ਸਕਾਈ ਨਿਊਜ ਬਿਊਰੋ)

ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ ਸਬਜ਼ੀਆਂ ਅਤੇ ਹੋਰ ਚੀਜ਼ਾਂ ਲਿਆ ਕੇ ਫਰਿੱਜ ‘ਚ ਰੱਖਣਾ ਸਾਰਿਆਂ ਦੀ ਆਦਤ ਹੁੰਦੀ ਹੈ। ਅਸੀਂ ਘਰ ‘ਚ ਬਹੁਤ ਸਾਰੀਆਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਪਸੰਦ ਕਰਦੇ ਹਨ। ਮੌਸਮ ਦੇ ਅਨੁਸਾਰ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਵੀ ਵਧੀਆ ਹੁੰਦਾ ਹੈ ਤਾਂ ਜੋ ਉਨ੍ਹਾਂ ਦੀ ਵਰਤੋਂ ਕਈ ਦਿਨਾਂ ਤੱਕ ਕੀਤੀ ਜਾ ਸਕੇ,ਪਰ ਕਈ ਵਾਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਖ਼ਤਰਨਾਕ ਹੋ ਸਕਦਾ ਹੈ।ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਫਰਿੱਜ ‘ਚ ਰੱਖਣਾ ਅਤੇ ਦੁਆਰਾ ਉਨ੍ਹਾਂ ਦੀ ਵਰਤੋਂ ਤੁਹਾਡੀ ਸਿਹਤ ‘ਤੇ ਬਹੁਤ ਭਾਰੀ ਪੈ ਸਕਦੀ ਹੈ।

 

ਟਮਾਟਰ ਅਤੇ ਅਜਿਹੀਆਂ ਸਬਜ਼ੀਆਂ ਜਿਨ੍ਹਾਂ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।ਉਨ੍ਹਾਂ ਨੂੰ ਫਰਿੱਜ ‘ਚ ਜ਼ਿਆਦਾ ਨਾ ਰੱਖੋ।ਕਈ ਵਾਰ ਅਸੀਂ ਟਮਾਟਰਾਂ ਨੂੰ ਫਰਿੱਜ ‘ਚ ਦੋ-ਤਿੰਨ ਦਿਨਾਂ ਤੱਕ ਫਰਿੱਜ ‘ਚ ਰੱਖਕੇ ਛੱਡ ਦਿੰਦੇ ਹਾਂ।ਜਿਸ ਨਾਲ ਉਹ ਨਾ ਸਿਰਫ ਗੱਲ ਜਾਂਦੇ ਹਨ ਬਲਕਿ ਉਨ੍ਹਾਂ ‘ਚ ਕੀੜੇ ਵੀ ਲੱਗ ਜਾਂਦੇ ਹਨ। ਕਈ ਵਾਰ ਸਬਜ਼ੀਆਂ ‘ਚੋਂ ਬਦਬੂ ਵੀ ਆਉਣ ਲੱਗਦੀ ਹੈ। ਅਜਿਹੇ ‘ਚ ਉਹ ਨਾ ਸਿਰਫ ਖ਼ਰਾਬ ਹੁੰਦੇ ਹਨ ਬਲਕਿ ਉਹ ਫਰਿੱਜ ‘ਚ ਦੂਸਰੀਆਂ ਚੀਜ਼ਾਂ ਨੂੰ ਵੀ ਖ਼ਰਾਬ ਕਰਦੇ ਹਨ।

ਸੋਇਆ ਸਾਸ ਨੂੰ ਵੀ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ। ਸੋਇਆ ਸਾਸ, ਟਮੈਂਟੋ ਕੈਚੱਪ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਫਰਿੱਜ ‘ਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਤਰਬੂਜ ਅਤੇ ਖਰਬੂਜੇ ਨੂੰ ਕੱਟਣ ਤੋਂ ਬਾਅਦ ਫਰਿੱਜ ‘ਚ ਰੱਖ ਸਕਦੇ ਹੋ ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਨਾ ਕਰੋ। ਇਨ੍ਹਾਂ ਫਲਾਂ ‘ਚ ਭਾਰੀ ਮਾਤਰਾ ‘ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਫਰਿੱਜ ‘ਚ ਰੱਖਣ ‘ਤੇ ਖਰਾਬ ਹੋ ਸਕਦੇ ਹਨ। ਖੀਰੇ, ਤਰਬੂਜ ਅਤੇ ਖਰਬੂਜ਼ਾ ਖਾਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਫਰਿੱਜ ਵਿਚ ਠੰਡਾ ਹੋਣ ਲਈ ਰੱਖੋ।

ਸ਼ਹਿਦ ਨੂੰ ਫਰਿੱਜ ‘ਚ ਨਾ ਰੱਖੋ। ਇਸ ਤਰ੍ਹਾਂ ਕਰਨ ਨਾਲ ਇਸ ‘ਚ ਦਾਣੇ ਹੋ ਜਾਂਦੇ ਹਨ ਜਿਸ ਕਾਰਨ ਸੁਆਦ ਖਰਾਬ ਹੋ ਜਾਂਦਾ ਹੈ। ਆਮ ਤਾਪਮਾਨ ਤੇ ਸਿੱਧੀ ਧੁੱਪ ਤੋਂ ਵੀ ਦੂਰ ਰੱਖੋ।

 

ਪਿਆਜ਼ ਨੂੰ ਕਦੇ ਵੀ ਫਰਿੱਜ ‘ਚ ਨਾ ਰੱਖੋ। ਇਸ ਨਾਲ ਫਰਿੱਜ ‘ਚ ਬਦਬੂ ਦੇ ਨਾਲ-ਨਾਲ ਹੋਰ ਚੀਜਾਂ ਵੀ ਖ਼ਰਾਬ ਹੋਣ ਲੱਗਦੀਆਂ ਹਨ।ਪਿਆਜ਼ ਫਰਿੱਜ ‘ਚ ਰੱਖਣ ਨਾਲ ਜਲਦੀ ਖਰਾਬ ਹੋ ਜਾਂਦੇ ਹਨ।

LEAVE A REPLY

Please enter your comment!
Please enter your name here

Latest News

ਸ੍ਰੀ ਸਾਈਂ ਸਟੀਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹੁਸ਼ਿਆਰਪੁਰ,(ਅਮਰੀਕ ਕੁਮਾਰ),19 ਅਪ੍ਰੈਲ  Sri Sai Steel Factory in fire Hoshiarpur:ਅੱਜ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਚ  ਸਥਿਤ ਸ੍ਰੀ ਸਾਈਂ ਸਟੀਲ ਫੈਕਟਰੀ...

ਠੀਕ ਹੋਣ ਤੋਂ ਬਾਅਦ ਫਿਰ ਘੁੰਮਣ ਨਿਕਲੇ ਆਲੀਆ-ਰਣਬੀਰ

ਮੁੰਬਈ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Rabir kapoor Alia bhatt mumbai covid 19:ਬਾਲੀਵੁੱਡ ਸਿਤਾਰਿਆਂ ‘ਤੇ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਿਲਆ ਹੈ। ਬੀਤੇ ਦਿਨੀ ਬਾਲੀਵੁੱਡ ਅਦਾਕਾਰ...

ਕਿਸਾਨ ਅੰਦੋਲਨ ਤੋਂ ਪਰਤੀ 80 ਸਾਲਾ ਬੇਬੇ ਦੀ ਮੌਤ

ਭਾਦਸੋਂ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Farmer old lady death: ਕਿਸਾਨੀ ਸੰਘਰਸ਼ ਨੂੰ ਲੱਗਭਰ 5 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ 300 ਤੋਂ ਵੱਧ ਲੋਕਾਂ ਦੀ...

‘ਆਪ’ ਵੱਲੋਂ ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਦਾ ਘਿਰਾਓ

ਚੰਡੀਗੜ੍ਹ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Chandigarh AAP Capt.Amrinder singh:ਅੱਜ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ ਦਾ ਘਿਰਾਓ ਕੀਤਾ...

ਹੁਸ਼ਿਆਰਪੁਰ ‘ਚ ਕੋਰੋਨਾ ਦੇ 268 ਨਵੇਂ ਮਾਮਲੇ ਆਏ ਸਾਹਮਣੇ

ਹੁਸ਼ਿਆਰਪੁਰ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Corona news cases hoshiarpur:ਹੁਸ਼ਿਆਰਪੁਰ ਵਿੱਚ ਕੋਰੋਨਾ ਦਾ ਬਲਾਸਟ ਹੋਣ ਕਰਕੇ 268 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ...

More Articles Like This