ਮੋਹਾਲੀ ( 13 ਸਤੰਬਰ 2023)
ਛੋਟੇ ਪਰਦੇ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਤੱਕ ਆਪਣੀ ਪਹਿਚਾਣ ਬਣਾਉਣ ਵਾਲੀ ਹਿਨਾ ਖ਼ਾਨ ਦੇ ਪ੍ਰਸ਼ੰਸਕ ਅਦਾਕਾਰਾ ਦੀ ਅਦਾਕਾਰੀ ਤੋਂ ਇਲਾਵਾ ਉਸ ਦੇ ਫੈਸ਼ਨ ਤੇ ਫਿਟਨੈੱਸ ਦੇ ਵੀ ਦੀਵਾਨੇ ਹਨ। ਹਿਨਾ ਦੀ ਫਿੱਟ ਬਾਡੀ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜਾ ਲਗਾਉਣਾ ਬਹੁਤ ਮੁਸ਼ਕਿਲ ਹੈ। ਤੁਹਾਨੂੰ ਹਿਨਾ ਖ਼ਾਨ ਦੇ ਕੁਝ ਅਜਿਹੇ ਹੈਲਥ ਟਿੱਪਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਉਸ ਵਰਗੀ ਫਿਟਨੈੱਸ ਪਾ ਸਕਦੇ ਹੋ
ਹਿਨਾ ਇੰਝ ਕਰਦੀ ਹੈ ਦਿਨ ਦੀ ਸ਼ੁਰੂਆਤ
ਜਿਵੇਂ ਕਿ ਜ਼ਿਆਦਾਤਰ ਅਦਾਕਾਰਾਂ ਆਪਣੇ ਦਿਨ ਦੀ ਸ਼ੁਰੂਆਤ ਇਕ ਗਿਲਾਸ ਕੋਸੇ ਪਾਣੀ ਨਾਲ ਕਰਦੀਆਂ ਹਨ, ਉਂਝ ਹੀ ਇਹ ਹਿਨਾ ਖ਼ਾਨ ਦੀ ਰੁਟੀਨ ਦਾ ਵੀ ਹਿੱਸਾ ਹੈ। ਰਿਪੋਰਟਸ ਅਨੁਸਾਰ ਹਿਨਾ ਜਿਵੇਂ ਹੀ ਸਵੇਰੇ ਉੱਠਦੀ ਹੈ ਤਾਂ ਖ਼ੁਦ ਨੂੰ ਡਿਟਾਕਸ ਕਰਨ ਲਈ ਨਿੰਬੂ ਤੇ ਸ਼ਹਿਦ ਮਿਲਾ ਕੇ ਇਕ ਗਿਲਾਸ ਕੋਸਾ ਪਾਣੀ ਪੀਂਦੀ ਹੈ। ਫਿਰ ਬ੍ਰੇਕਫਾਸਟ ’ਚ ਉਹ ਸਕਿਮਡ ਮਿਲਕ, ਓਟਸ, ਕਾਰਨਫਲੈਕਸ ਤੇ ਸੇਬ ਖਾਂਦੀ ਹੈ। ਹਰ ਰੋਜ਼ ਹਿਨਾ ਬ੍ਰਾਜ਼ੀਲ ਨਟਸ ਵੀ ਖਾਂਦੀ ਹੈ ਕਿਉਂਕਿ ਇਹ ਇਕ ਸਿਹਤਮੰਦ ਸਨੈਕਸ ਹੈ।
ਲੰਚ ’ਚ ਖਾਂਦੀ ਹੈ ਇਹ ਚੀਜ਼ਾਂ
ਹਿਨਾ ਖ਼ਾਨ ਘੱਟ ਕਾਰਬਸ ਤੇ ਹਾਈ ਪ੍ਰੋਟੀਨ ਡਾਈਟ ਲੈਂਦੀ ਹੈ। ਉਸ ਦੇ ਮੀਲ ਦਾ ਕੋਈ ਸਟ੍ਰਿਕਟ ਟਾਈਮ ਨਹੀਂ ਹੁੰਦਾ, ਜਦੋਂ ਉਸ ਨੂੰ ਭੁੱਖ ਲੱਗਦੀ ਹੈ ਤਾਂ ਉਹ ਕੁਝ ਨਾ ਕੁਝ ਖਾ ਲੈਂਦੀ ਹੈ। ਲੰਚ ’ਚ ਹਿਨਾ ਸੋਇਆ ਚੰਕਸ ਜਾਂ ਫਿਰ ਦਾਲ ਤੇ ਸਬਜ਼ੀ ਨਾਲ ਚੌਲ ਤੇ ਰੋਟੀ ਖਾਂਦੀ ਹੈ। ਇਸ ਦੇ ਨਾਲ ਉਹ ਸਲਾਦ ਵੀ ਜ਼ਰੂਰ ਖਾਂਦੀ ਹੈ। ਵਰਕਆਊਟ ਤੋਂ ਪਹਿਲਾਂ ਹਿਨਾ ਸ਼ਾਮ ਨੂੰ ਇਕ ਮੁੱਠੀ ਨਟਸ ਦੇ ਨਾਲ ਦਹੀਂ ਤੇ ਮੌਸਮੀ ਫ਼ਲ ਵੀ ਖਾਂਦੀ ਹੈ। ਇਸ ਤੋਂ ਇਲਾਵਾ ਦਿਨਭਰ ਉਹ ਨਾਰੀਅਲ ਪਾਣੀ ਜ਼ਰੂਰ ਪੀਂਦੀ ਹੈ।
ਹਲਕਾ ਹੁੰਦਾ ਹੈ ਅਦਾਕਾਰਾ ਦਾ ਡਿਨਰ
ਹਿਨਾ ਨੂੰ ਘਰ ਦਾ ਬਣਿਆ ਖਾਣਾ ਹੀ ਚੰਗਾ ਲੱਗਦਾ ਹੈ। ਆਮ ਤੌਰ ’ਤੇ ਉਹ ਪਨੀਰ ਜਾਂ ਫਿਰ ਚਿਕਨ ਨਾਲ ਰੋਟੀ ਖਾਂਦੀ ਹੈ। ਇਸ ਦੇ ਨਾਲ ਉਹ ਇਕ ਕੌਲੀ ਸਬਜ਼ੀ ਵੀ ਖਾਂਦੀ ਹੈ। ਫਿੱਗਰ ਮੈਂਟੇਨ ਰੱਖਣ ਲਈ ਅਦਾਕਾਰਾ ਵਰਕਆਊਟ ਕਰਨਾ ਨਹੀਂ ਭੁੱਲਦੀ ਤੇ ਜਿਮ ਜਾ ਕੇ ਖ਼ੂਬ ਪਸੀਨਾ ਵਹਾਉਂਦੀ ਹੈ।