ਬਟਾਲਾ (15 ਸਤੰਬਰ 2023)
ਬਟਾਲਾ ਪੁਲਿਸ ਨੂੰ ਮਿਲੀ ਸਫਲਤਾ 5 ਲੋਕ ਕੀਤੇ ਹਥਿਆਰਾਂ ਸਮੇਤ ਗਿਰਫ਼ਤਾਰ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਕੋਈ ਵੱਡੀ ਵਾਰਦਾਤ ਹੋਣ ਵਾਲੀ ਹੈ ਜਿਸਦੇ ਚਲਦੇ ਅਸੀਂ ਡੇਰਾ ਬਾਬਾ ਨਾਨਕ ਨਾਕਾਬੰਦੀ ਕੀਤੀ ਹੋਈ ਸੀl
ਜਦ ਅਸੀਂ ਸਵਿਫਟ ਕਾਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਕਾਰ ਸਵਾਰਾਂ ਨੇ ਕਾਰ ਭਜਾ ਲਈ ਜਦ ਸਾਡੇ ਵਲੋਂ ਇਹਨਾਂ ਦੀ ਕਾਰ ਦਾ ਪਿੱਛਾ ਕੀਤਾ ਗਿਆ ਤਾਂ ਕਾਰ ਇੰਨੀ ਤੇਜ ਸੀ ਕਿ ਪਿੰਡ ਕਾਲਾਂਵਾਲੀ ਚੋਕ ਵਿੱਖੇ ਇਕ ਪੁਲੀ ਨਾਲ ਟਕਰਾ ਜਾਂਦੀ ਹੈ ਤਾਂ 5 ਲੋਕ ਕਾਰ ਵਿੱਚੋ ਨਿਕਲਕੇ ਹੀ ਪੁਲਿਸ ਉੱਤੇ ਗੋਲੀ ਚਲਾਉਂਦੇ ਖੇਤਾਂ ਵਿੱਚ ਚਲੇ ਗਏl
ਪੁਲਿਸ ਵਲੋਂ ਜਵਾਬੀ ਫਾਇਰ ਕੀਤੇ ਗਈ ਤਾਂ ਇੱਕ ਕਾਰ ਸਵਾਰ ਵਿਅਕਤੀ ਦੇ ਪੈਰ ਵਿੱਚ ਗੋਲੀ ਲੱਗੀ, ਜਖਮੀ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਅਤੇ ਪੰਜਾ ਨੂੰ ਘੇਰਾ ਪਾਕੇ ਖੇਤਾਂ ਵਿੱਚੋ ਗਿਰਫ਼ਤਾਰ ਕਰ ਲਿਆ ਗਿਆ |