ਬਰਨਾਲਾ ( ਪਰਵੀਨ ਰਿਸ਼ੀ), 6 ਅਕਤੂਬਰ 2023
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਜ ਪਹੁਚੇ ਬਰਨਾਲਾ ਵੱਖ ਵੱਖ ਸਮਾਗਮਾਂ ਚ ਲੈਤਾ ਗਿਆ ਹਿਸਾ lਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਦੇ ਪਿੰਡ ਸਘੇੜਾ ਵਿਖੇ 20 ਕਿਲੇ ਖਰੀਦੇ ਗਏ ਹਨ ਜਿਥੇ ਇੰਟਰਨੈਸ਼ਨਲ ਪੱਧਰ ਦਾ ਸਟੇਡੀਅਮ ਦਾ ਨਿਰਮਾਣ ਕੀਤਾ ਜਾਵੇਗਾ l
ਤੇ ਇਸ ਮੌਕੇ syl ਦੇ ਮੁੱਦੇ ਤੇ ਬੋਲਦਿਆਂ ਮੀਤ ਹੇਅਰ ਨੇ ਵਿਰੋਧੀ ਧਿਰਾਂ ਤੇ ਚਕੇ ਸਵਾਲ ਤੇ ਕਿਹਾ ਕਿ ਪੰਜਾਬ ਦੇ ਪਾਣੀ ਤੇ ਤਾ ਪੰਜਾਬ ਹੱਕ ਹੈ ਹੀ ਬਲਕੀ ਯਮੁਨਾ ਨਦੀ ਦਾ ਪਾਣੀ ਵੀ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਯਮੁਨਾ ਦਰਿਆ ਦ ਪਾਣੀ ਹਰਿਆਣਾ ਨੂੰ ਦਿੱਤਾ ਗਿਆ ਸੀ ਉਸ ਵੇਲੇ ਹਰਿਆਣਾ ਪੰਜਾਬ ਇਕ ਹੁੰਦੇ ਸਨ l ਤੇ ਜਿਸ ਤਰਾਂ ਹਰਿਆਣਾ ਪੰਜਾਬ ਤੋ ਪਾਣੀ ਦੀ ਮੰਗ ਕਰਦਾ ਹੈ ਉਸੇ ਤਰ੍ਹਾਂ ਪੰਜਾਬ ਦਾ ਵੀ ਯਮੁਨਾ ਦੇ ਪਾਣੀ ਤੇ ਪੁਰਾ ਹੱਕ ਬਣਦਾ ਹੈ l