ਬਾਦਲ ਨੂੰ ਸਭ ਤੋਂ ਲੰਮੇ ਸਮੇਂ ਲਈ ਮੁੱਖ ਮੰਤਰੀ ਰਹਿਣ ਦਾ ਮਿਲਿਆ ਮਾਣ

Must Read

ਅਮਰੀਕਾ ‘ਚ ਸਿੱਖ ਜਥੇਬੰਦੀਆਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ , ਗੱਡੀ ਨੂੰ ਪਾਇਆ ਘੇਰਾ, ਵੇਖੋ ਮੌਕੇ ਦੀਆਂ ਤਸਵੀਰਾਂ

ਅਮਰੀਕਾ (ਬਿਊਰੋ ਰਿਪੋਟ), 5 ਜੂਨ 2023 ਅਮਰੀਕਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਪਾਇਆ ਗਿਆ,...

ਕਰੈਡਿਟ ਕਾਰਡ ਬਿੱਲ ਦੇ ਨਾਮ ਤੇ ਇੱਕ ਮੈਸੇਜ਼ ਰਾਹੀ ਹੀ 2 ਲੱਖ ਰੁਪਏ ਦੀ ਠੱਗੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 5 ਜੂਨ 2023 ਗਿੱਦੜਬਾਹਾ ਦੇ ਇੱਕ ਸਰਕਾਰੀ ਸੇਵਾ ਮੁਕਤ ਕਰਮਚਾਰੀ ਨਾਲ ਉਸ ਸਮੇਂ ਜੱਗੋਂ ਤੇਰ੍ਹਵੀ...

ਛੁੱਟੀ ਨਾ ਮਿਲਣ ‘ਤੇ ਫੌਜ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੂਨ 2023 ਬੀਤੀ ਰਾਤ ਬੀ.ਐੱਸ.ਐੱਫ ਦੀ 71 ਬਟਾਲੀਅਨ ਦੀ ਛਾਉਣੀ ਸੁਰਸਿੰਘ ਵਿਖੇ ਬੀ.ਐੱਸ.ਐੱਫ ਦੇ ਇੱਕ ਜਵਾਨ...

(ਮੋਹਾਲੀ) 1 ਮਈ 2023

ਕਮਲਜੀਤ ਸਿੰਘ ਬਨਵੈਤ

ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਭ ਤੋਂ ਲੰਮੇ ਸਮੇਂ ਲਈ ਸੇਵਾ ਕਰਨ ਦਾ ਮਾਣ ਮਿਲਿਆ ਹੈ ।ਭਾਰਤ ਵਿੱਚ ਸਭ ਤੋਂ ਲੰਮੇ ਸਮੇਂ ਲਈ ਕਿਸੇ ਸੂਬੇ ਦਾ ਮੁੱਖ ਮੰਤਰੀ ਰਹਿਣ ਵਾਲੇ ਸਿਆਸੀ ਨੇਤਾਵਾਂ ਵਿੱਚੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਛੇਵੇਂ ਥਾਂ ਉਤੇ ਆਉਂਦਾ ਹੈ। ਉਨ੍ਹਾਂ ਤੋਂ ਵੱਧ ਲੰਮੇ ਸਮੇਂ ਲਈ ਵੱਖ ਵੱਖ ਸੂਬਿਆਂ ਦੇ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਸੁਭਾਗ ਪਰਾਪਤ ਹੋਇਆ ਹੈ। ਪਰਕਾਸ਼ ਸਿੰਘ ਬਾਦਲ 19 ਸਾਲਾਂ ਲਈ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਹਨਾਂ ਨੂੰ ਤਿੰਨ ਵਾਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਉਹ ਕੇਂਦਰ ਵਿਚ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਵੀ ਰਹਿ ਚੁੱਕੇ ਹਨ। ਉਹ ਦਸ ਵਾਰ ਵਿਧਾਇਕ ਚੁਣੇ ਗਏ ਸਨ। ਪਰਕਾਸ਼ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਰਹਿ ਚੁੱਕੇ ਹਨ ਦਾ ਪੱਚੀ ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਮੋਹਾਲੀ ਦੇ ਫੋਰਟ ਹਸਪਤਾਲ ਵਿਚ ਆਖਰੀ ਸਾਹ ਲਿਆ ਸੀ।

ਸਿੱਕਮ ਦੇ ਪਵਨ ਕੁਮਾਰ ਚਾਮਲਿੰਗ ਮੁਲਕ ਭਰ ਵਿੱਚੋਂ ਸਭ ਤੋਂ ਵੱਧ ਲੰਮੇ ਸਮੇਂ ਲਈ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ 24 ਸਾਲ 166 ਦਿਨ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸਿੱਕਮ ਡੈਮੋਕ੍ਰੇਟਿਕ ਪਾਰਟੀ ਵਿਚ ਲੰਮਾ ਸਮਾਂ ਜਨਰਲ ਸਕੱਤਰ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਹ ਪਹਿਲੀ ਵਾਰ 12 ਦਸੰਬਰ 1994 ਨੂੰ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ 1994, 1999, 2004, 2009 ਅਤੇ 2014 ਤੱਕ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਦਾ ਸਮਾਂ ਬਦਲ ਰਿਹਾ ਹੈ ਉਹਨਾਂ ਤੋਂ ਬਾਅਦ ਪੱਛਮੀ ਬੰਗਾਲ ਦੇ ਜੋਤੀ ਬਾਸੂ ਸਭ ਤੋਂ ਲੰਮੇ ਸਮੇਂ ਲਈ ਮੁੱਖ ਮੰਤਰੀ ਰਹੇ ਹਨ। 23 ਸਾਲ 137 ਦਿਨਾਂ ਲਈ ਮੁੱਖ ਮੰਤਰੀ ਰਹੇ ਸਨ ਪਰ ਚਾਮਲਿੰਗ ਦਾ ਰਿਕਾਰਡ ਨਹੀਂ ਤੋੜ ਸਕੇ। ਉਂਝ ਦੋਹਾਂ ਨੇਤਾਵਾਂ ਵਿੱਚ ਸਾਂਝੀ ਗੱਲ ਇਹ ਹੈ ਕੀ ਉਹ ਪੰਜ ਪੰਜ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੇ ਹਨ। ਚੌਥੇ ਨੰਬਰ ਤੇ ਉੜੀਸਾ ਦੇ ਨਵੀਨ ਪਟਨਾਇਕ ਨੂੰ 23 ਸਾਲ ਮੁੱਖ ਮੰਤਰੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ। ਜੇ ਉਹ ਇੱਕ ਹੋਰ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਜਾਂਦੇ ਤਾਂ ਤਾਂ ਉਨ੍ਹਾਂ ਦਾ ਮੁੱਖ ਮੰਤਰੀ ਵਜੋਂ ਕਾਰਜਕਾਲ ਸਭ ਤੋਂ ਵੱਧ ਹੋ ਜਾਣਾ ਸੀ।

ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿਚ ਵੀਰਭੱਦਰ ਸਿੰਘ 21 ਸਾਲ 13 ਦਿਨ ਮੁੱਖ ਮੰਤਰੀ ਰਹੇ ਹਨ। ਤ੍ਰਿਪੁਰਾ ਦੇ ਮੁੱਖ ਮੰਤਰੀ ਵਜੋਂ ਮਲਿਕ ਸਰਕਾਰ ਨੂੰ ਵੀਹ ਸਾਲ ਮੁੱਖ ਮੰਤਰੀ ਦੇ ਤੌਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਂਦਾ ਹੈ ਜਿਹੜੇ ਕਿ 19 ਸਾਲਾ ਲਈ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਉਹਨਾਂ ਨੂੰ ਪਹਿਲੀ ਵਾਰ 1970 ਤੋਂ 1971 ਤੱਕ ਮੁੱਖ ਮੰਤਰੀ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਸ ਤੋਂ ਬਾਅਦ 1977 ਤੋਂ 1980 ਤੱਕ ਮੁੱਖ ਮੰਤਰੀ ਰਹੇ। ਤੀਜੀ ਵਾਰ ਉਨ੍ਹਾਂ ਨੂੰ 1997 ਤੋਂ 2002 ਤੱਕ ਮੁੱਖ ਮੰਤਰੀ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਫਿਰ 2007 ਤੋਂ 2017 ਤੱਕ ਲਗਾਤਾਰ ਦਾ ਸਾਡਾ ਲਈ ਮੁੱਖ ਮੰਤਰੀ ਰਹੇ ਸਨ। ਪੰਜਾਬ ਵਿਧਾਨਸਭਾ ਵਿਚ ਉਨ੍ਹਾਂ ਨੂੰ ਪਹਿਲੀ ਵਾਰ 1977 ਤੋਂ 1977 ਤਕ ਲੀਡਰ ਆਪ ਆਪੋਜੀਸ਼ਨ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਹਨਾਂ ਨੇ ਵਿਧਾਨ ਸਭਾ ਦੀ ਆਖਰੀ ਚੋਣ 94 ਸਾਲ ਦੀ ਉਮਰ ਵਿਚ 2022 ਦੀਆਂ ਸੂਬਾਈ ਚੋਣਾਂ ਦੌਰਾਨ ਲੜੀ ਪਰ ਬਦਕਿਸਮਤੀ ਨੂੰ ਜਿੱਤ ਦਰਜ ਨਾ ਕਰਾ ਸਕੇ। ਅਸਲ ਵਿਚ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਦਲਾਅ ਦੀ ਹਵਾ ਵਗ ਪਈ ਸੀ । ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਬਹੁਮਤ ਨਾਲ ਮੌਕਾ ਦਿੱਤਾ। ਦੂਜੀਆਂ ਤਿੰਨੋਂ ਪਾਰਟੀਆਂ ਦੇ ਵੱਡੇ ਵੱਡੇ ਥੰਮ ਡਿੱਗ ਪਏ ਸਨ।

ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦੀ ਸਿਆਸਤ ਵਿੱਚ ਹੀ ਨਹੀਂ ਸਗੋਂ ਪੂਰੇ ਮੁਲਕ ਭਰ ਵਿਚ ਦਹਾਕਿਆਂ ਬੱਧੀ ਸਰਦਾਰੀ ਕਾਇਮ ਰਹੀ ਹੈ। ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਦਾ ਨਾਂ ਉੱਘੇ ਸਿੱਖ ਸਿਆਸਤਦਾਨ ਵਜੋਂ ਯਾਦ ਰੱਖਿਆ ਜਾਵੇਗਾ। ਬਾਦਲ ਪਰਿਵਾਰ ਵੱਲੋਂ 4 ਮਈ ਨੂੰ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਪ੍ਰਕਾਸ਼ ਸਿੰਘ ਬਾਦਲ ਦੀ ਜਾਦੂਮਈ ਸ਼ਖਸੀਅਤ ਕਰਕੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਅੰਤਮ ਦਰਸ਼ਨਾਂ ਲਈ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਪੁੱਜੇ ਸਨ। ਪੰਜਾਬ ਦੀਆਂ ਸਮੂਹ ਵਿਰੋਧੀ ਸਿਆਸੀ ਪਾਰਟੀਆਂ ਦਾ ਛੋਟੇ ਤੋਂ ਵੱਡਾ ਨੇਤਾ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜਿਆ ਸੀ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸੇ ਸਿਆਸੀ ਨੇਤਾ ਦੇ ਅਕਾਲ ਚਲਾਣੇ ਉੱਤੇ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਨ ਲਈ ਅਖਬਾਰਾਂ ਵਿਚ ਲੇਖ ਲਿਖਿਆ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਦਲ ਨੂੰ ਭਾਰਤ ਦਾ ਨੈਸ਼ਨਲ ਮੰਡੇਲਾ ਦਾ ਨਾਂ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਹ ਪੰਥ ਰਤਨ ਦੇ ਨਾਂ ਨਾਲ ਨਿਵਾਜੇ ਗਏ ਸਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਦਾ ਖਿਤਾਬ ਦੇ ਕੇ ਸਨਮਾਨਿਆ ਸੀ। ਉਮਰ ਦੇ ਆਖਰੀ ਪੜਾਅ ਵੇਲੇ ਉਨ੍ਹਾਂ ਦਾ ਨਾਂ ਭਾਵੇਂ ਕਈ ਵਿਵਾਦਾਂ ਨਾਲ ਜੁੜ ਗਿਆ ਸੀ ਪਰ ਉਹਨਾਂ ਦੀ ਮੌਤ ਨਾਲ ਭਾਰਤ ਵਿਸ਼ੇਸ਼ ਕਰਕੇ ਪੰਜਾਬ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

98147 34035

LEAVE A REPLY

Please enter your comment!
Please enter your name here

Latest News

ਅਮਰੀਕਾ ‘ਚ ਸਿੱਖ ਜਥੇਬੰਦੀਆਂ ਵੱਲੋਂ ਰਾਜਾ ਵੜਿੰਗ ਦਾ ਵਿਰੋਧ , ਗੱਡੀ ਨੂੰ ਪਾਇਆ ਘੇਰਾ, ਵੇਖੋ ਮੌਕੇ ਦੀਆਂ ਤਸਵੀਰਾਂ

ਅਮਰੀਕਾ (ਬਿਊਰੋ ਰਿਪੋਟ), 5 ਜੂਨ 2023 ਅਮਰੀਕਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਖ ਜੱਥੇਬੰਦੀਆਂ ਵੱਲੋਂ ਪਾਇਆ ਗਿਆ,...

ਕਰੈਡਿਟ ਕਾਰਡ ਬਿੱਲ ਦੇ ਨਾਮ ਤੇ ਇੱਕ ਮੈਸੇਜ਼ ਰਾਹੀ ਹੀ 2 ਲੱਖ ਰੁਪਏ ਦੀ ਠੱਗੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 5 ਜੂਨ 2023 ਗਿੱਦੜਬਾਹਾ ਦੇ ਇੱਕ ਸਰਕਾਰੀ ਸੇਵਾ ਮੁਕਤ ਕਰਮਚਾਰੀ ਨਾਲ ਉਸ ਸਮੇਂ ਜੱਗੋਂ ਤੇਰ੍ਹਵੀ ਹੋਈ ਜਦ ਉਸਦੇ ਖਾਤੇ ਚੋਂ...

ਛੁੱਟੀ ਨਾ ਮਿਲਣ ‘ਤੇ ਫੌਜ ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

ਤਰਨਤਾਰਨ (ਰਿੰਪਲ ਗੋਲ੍ਹਣ), 5 ਜੂਨ 2023 ਬੀਤੀ ਰਾਤ ਬੀ.ਐੱਸ.ਐੱਫ ਦੀ 71 ਬਟਾਲੀਅਨ ਦੀ ਛਾਉਣੀ ਸੁਰਸਿੰਘ ਵਿਖੇ ਬੀ.ਐੱਸ.ਐੱਫ ਦੇ ਇੱਕ ਜਵਾਨ ਵੱਲੋਂ ਸਰਕਾਰੀ ਰਾਇਫਲ ਨਾਲ ਆਪਣੇ...

ਸ਼ੂਗਰ ਕੰਟਰੋਲ ਨਹੀਂ ਹੋ ਰਹੀ? ਕਾਲੇ ਚੌਲ ਕਰ ਸਕਦੇ ਹਨ ਮਦਦ

ਮੋਹਾਲੀ (ਬਿਊਰੋ ਰਿਪੋਰਟ), 5 ਜੂਨ 2023 ਜ਼ਿਆਦਾਤਰ ਲੋਕ ਚਾਵਲ ਖਾਣਾ ਪਸੰਦ ਕਰਦੇ ਹਨ ਪਰ ਸਿਹਤ ਪ੍ਰਤੀ ਜਾਗਰੂਕਤਾ ਕਾਰਨ ਉਹ ਚੌਲ ਖਾਣ ਤੋਂ ਪਰਹੇਜ਼ ਕਰਦੇ ਹਨ।...

ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਰੇਲਵੇ ਦੀਆਂ ਨੌਕਰੀਆਂ ‘ਤੇ ਵਾਪਸ ਆਏ… ਕੀ ਉਹ ਅੰਦੋਲਨ ਤੋਂ ਪਿੱਛੇ ਹਟ ਗਏ? ਇਹ ਜਵਾਬ ਦਿੱਤਾ…

ਦਿੱਲੀ (ਬਿਊਰੋ ਰਿਪੋਰਟ), 5 ਜੂਨ 2023 ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹੜਤਾਲ...

More Articles Like This