ਬਿਮਾਰੀ ਦਾ ਘਰ ਸੋਸ਼ਲ ਮੀਡੀਆ: ਲੋਕਾਂ ਨੂੰ ਬਣਾ ਰਿਹਾ ਸ਼ਿਕਾਰ

Must Read

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ...

ਇਸ਼ਕ ‘ਚ ਅੰਨ੍ਹੀ ਹੋਈ ਮਾਂ ਨੇ ਮਾਰ’ਤਾ ਆਪਣਾ ਹੀ ਬੱਚਾ

ਅੰਮ੍ਰਿਤਸਰ ( ਰਘੂ ਮਹਿੰਦਰੂ), 6 ਦਸੰਬਰ 2023 ਪੁਲਿਸ ਥਾਣਾ ਲੋਪੋਕੇ ਵਿਖੇ  ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ  ਜਦੋਂ ਇੱਕ...

ਇੰਸਟਾਗ੍ਰਾਮ ਅਤੇ ਫੇਸਬੁੱਕ ਵਿਚਕਾਰ ਕਰਾਸ-ਮੈਸੇਜਿੰਗ ਨੂੰ ਰੋਕਣ ਲਈ ਮੈਟਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 6 ਦਸੰਬਰ 2023 ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਵਿਚਕਾਰ ਕਰਾਸ-ਐਪ ਸੰਚਾਰ ਚੈਟ ਨੂੰ ਬੰਦ ਕਰਨ...

ਮੋਹਾਲੀ (ਬਿਊਰੋ ਰਿਪੋਰਟ), 7 ਸਤੰਬਰ 2023

ਅੱਜ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਹਮੇਸ਼ਾ ਮੋਬਾਇਲ, ਡੈਸਕਟਾਪ ਜਾਂ ਲੈਪਟਾਪ ਆਦਿ ’ਤੇ ਰੁੱਝੇ ਦਿਖਦੇ ਹਨ। ਇਸ ਨਾਲ ਉਨ੍ਹਾਂ ’ਚ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਹਾਲ ਹੀ ’ਚ ਇਕ ਰਾਸ਼ਟਰੀ ਸਰਵੇ ’ਚ ਪਤਾ ਲੱਗਾ ਹੈ ਕਿ ਲਗਭਗ 60 ਫੀਸਦੀ ਬੱਚੇ ਹਮੇਸ਼ਾ ਸੋਸ਼ਲ ਮੀਡੀਆ ਨਾਲ ਚਿਪਕੇ ਰਹਿੰਦੇ ਹਨ। ਇਸ ਉਮਰ ’ਚ ਉਨ੍ਹਾਂ ਨੂੰ ਖੇਡਣ-ਕੁੱਦਣ, ਮੈਦਾਨਾਂ ’ਤੇ ਦਿਖਣ ਦੇ ਨਾਲ ਭਾਈਚਾਰਕ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਇਸ ਨਾਲ ਸਰੀਰਕ, ਮਾਨਸਿਕ ਅਤੇ ਸਮਾਜਿਕ, ਹਰ ਤਰ੍ਹਾਂ ਦਾ ਵਿਕਾਸ ਹੁੰਦਾ ਹੈ ਪਰ ਇਨ੍ਹਾਂ ਸਭ ਤੋਂ ਦੂਰ, ਇੱਕਲੇ ’ਚ ਸਿਰਫ ਸੋਸ਼ਲ ਮੀਡੀਆ ’ਤੇ ਰੁੱਝੇ ਰਹਿਣ ਨਾਲ ਬੱਚੇ ਡਿਪ੍ਰੈਸ਼ਨ ਅਤੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਡਾਕਟਰਾਂ ਅਤੇ ਹੋਰਾਂ ਨੇ ਵੀ ਇਸ ਨੂੰ ਵੱਡੀ ਸਮੱਸਿਆ ਦੱਸਿਆ ਹੈ। ਇਹ ਸਿਰਫ਼ ਭਾਰਤ ਹੀ ਨਹੀਂ ਸਗੋਂ ਸਾਰੇ ਵਿਸ਼ਵ ਦੀ ਸਮੱਸਿਆ ਹੈ।

ਖੈਰ, ਕੇਂਦਰ ਸਰਕਾਰ ਵਲੋਂ ਜਲਦੀ ਹੀ ‘ਡਿਜੀਟਲ ਪ੍ਰਾਈਵੇਟ ਡਾਟਾ ਪ੍ਰੋਟੈਕਸ਼ਨ ਲਾਅ’ ਲਿਆਂਦੇ ਜਾਣ ਦੀ ਆਸ ਹੈ। ਇਸ ਦੇ ਆਉਣ ਨਾਲ ਬੱਚਿਆਂ ਦੀ ਆਨਲਾਈਨ ਮਨਮਾਨੀ ’ਤੇ ਕੁਝ ਲਗਾਮ ਸੰਭਵ ਹੋਵੇਗੀ। ਇਸ ਕਾਨੂੰਨ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ’ਤੇ ਕੁਝ ਐਪਲੀਕੇਸ਼ਨਸ (ਐਪਸ) ਦੀ ਵਰਤੋਂ ਕਰਨ ਲਈ ਮਾਤਾ-ਪਿਤਾ (ਮਾਪਿਆਂ) ਦੀ ਇਜਾਜ਼ਤ ਜ਼ਰੂਰੀ ਹੋਵੇਗੀ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਦਾ ਜ਼ਬਰਦਸਤ ਬੋਲਬਾਲਾ ਹੈ ਕਿਉਂਕਿ ਡੈਸਕਟਾਪ, ਲੈਪਟਾਪ ਆਦਿ ਕਈ ਤਰ੍ਹਾਂ ਦੇ ਗੈਜੇਟਸ ਤੋਂ ਲੈ ਕੇ ਮੋਬਾਇਲ ਤੱਕ ਲਗਭਗ ਹਰ ਹੱਥ ’ਚ ਉਪਲਬੱਧ ਹੈ। ਘਰ-ਘਰ ’ਚ ਇੰਟਰਨੈੱਟ ਦੀ ਸਹੂਲਤ ਹੈ। ਨਾਲ ਹੀ ਕਈ ਤਰ੍ਹਾਂ ਦੇ ਗੇਮਸ ਫਿਲਮਾਂ, ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮ ਅਤੇ ਐਪਸ ਬੜੀ ਆਸਾਨੀ ਨਾਲ ਉਪਲਬੱਧ ਹਨ। ਸਿਰਫ ਇਕ ਕਲਿੱਕ ਮਾਤਰ ਤੋਂ ਮਨਚਾਹੀਆਂ ਚੀਜ਼ਾਂ ਹਾਸਲ ਹੋ ਰਹੀਆਂ ਹਨ।

ਸਿਰਫ਼ ਇਨ੍ਹਾਂ ਗੈਜੇਟਸ ’ਤੇ ਘੰਟਿਆਂਬੱਧੀ ਅੱਖਾਂ ਟਿਕਾਈ ਰੱਖਣਾ ਮਾਨਸਿਕ ਅਤੇ ਸਰੀਰਕ ਸਿਹਤ ਦੇ ਪ੍ਰਤੀਕੂਲ ਹੈ। ਇਸ ਕਾਰਨ ਘਰ-ਪਰਿਵਾਰ ਅਤੇ ਸਮਾਜ ਤੋਂ ਵੀ ਪ੍ਰਤੱਖ ਹੋਣ ਵਾਲਾ ਸੰਵਾਦ ਘੱਟ ਹੁੰਦਾ ਜਾ ਰਿਹਾ ਹੈ। ਬੱਚੇ ਸਮਾਜਿਕ ਵਿਵਹਾਰ ਤੋਂ ਦੂਰ ਹੁੰਦੇ ਜਾ ਰਹੇ ਹਨ। ਹਾਲਾਂਕਿ ਸੋਸ਼ਲ ਮੀਡੀਆ ਦੀ ਕੁਨੈਕਟੀਵਿਟੀ ’ਚ ਢੇਰ ਸਾਰੀਆਂ ਚੰਗਿਆਈਆਂ ਵੀ ਹਨ ਪਰ ਜੋ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ, ਉਹ ਚਿੰਤਾਜਨਕ ਹਨ।

ਸਮਾਜਿਕ ਪਰਿਵੇਸ਼ ਦੇ ਵਿਵਹਾਰਿਕ ਜ਼ਿੰਦਗੀ ਅਤੇ ਬਿਹਤਰ ਸੰਵਾਦ ਨਾਲ ਵਿਅਕਤੀ-ਵਿਅਕਤੀ ਦਰਮਿਆਨ ਜੋ ਆਪਸੀ ਰਿਸ਼ਤੇ ਬਣੇ ਹਨ, ਉਹ ਸੋਸ਼ਲ ਮੀਡੀਆ ਵਾਲੇ ਬੱਚਿਆਂ ਦੀ ਸਮਝ ਤੋਂ ਬਾਹਰ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖੀ ਜੀਵਨ ’ਚ ਆਪਸੀ ਭਾਵੁਕਤਾ, ਪਿਆਰ ਅਤੇ ਦੁੱਖਾਂ ਨੂੰ ਪ੍ਰਤੱਖ ਮਹਿਸੂਸ ਕੀਤਾ ਜਾਂਦਾ ਹੈ। ਸਿਰਫ ਸੋਸ਼ਲ ਮੀਡੀਆ ’ਤੇ ਪਰੋਕਸ਼ ਰੂਪ ਨਾਲ ਅਜਿਹਾ ਹੋਣ ’ਚ ਬਹੁਤ ਫਰਕ ਹੈ। ਸਮਾਜਿਕ ਮਾਨ-ਮਰਿਆਦਾ ਅਤੇ ਅਨੁਸ਼ਾਸਨ ਦੇ ਨਾਲ ਹੀ ਕਈ ਤਰ੍ਹਾਂ ਦੇ ਸੰਸਕਾਰਾਂ ਦੇ ਗੁਣ ਸਮਾਜਿਕ ਵਿਵਹਾਰ ਨਾਲ ਅਸੀਂ ਸਿੱਖਦੇ ਹਾਂ। ਸੋਸ਼ਲ ਮੀਡੀਆ ਸੰਪਰਕ, ਜਾਣਕਾਰੀਆਂ ਅਤੇ ਗਿਆਨਵਰਧਨ ਦਾ ਵੱਡਾ ਮਾਧਿਅਮ ਜ਼ਰੂਰੀ ਹੈ ਪਰ ਉਹ ਸਿਰਫ਼ ਸਾਧਨ ਹੈ।

ਬੱਚਿਆਂ ਦੇ ਸਰਵਾਂਗੀਣ ਵਿਕਾਸ ਦੇ ਲਈ ਉਨ੍ਹਾਂ ਨੂੰ ਪਰਿਵਾਰਕ, ਸਮਾਜਿਕ ਅਤੇ ਭਾਈਚਾਰਕ ਪਰਿਵੇਸ਼ ’ਚ ਬਣਾਈ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਬੱਚਿਆਂ ਦੀਆਂ ਆਦਤਾਂ ’ਤੇ ਲਗਾਮ ਲਗਾਉਣ ਲਈ ਕਾਨੂੰਨ ਬਣਨ ਜਾ ਰਿਹਾ ਹੈ। ਦੇਸ਼ ਨੂੰ ਸੁਸੰਸਕਾਰੀ ਪੀੜ੍ਹੀ ਦੇਣ ਦੇ ਲਈ ਕੁਝ ਅਨੁਸ਼ਾਸਨ ਅਤੇ ਮਰਿਆਦਾਵਾਂ ਜ਼ਰੂਰੀ ਹਨ। ਘਰ-ਪਰਿਵਾਰ ਵੀ ਬੱਚਿਆਂ ਨੂੰ ਆਧੁਨਿਕ ਜ਼ਰੂਰ ਬਣਾਓ ਪਰ ਉਨ੍ਹਾਂ ’ਚ ਸੰਸਕਾਰਾਂ, ਪ੍ਰਪੰਰਾਵਾਂ, ਲੋਕ ਮਾਨ-ਮਰਿਆਦਾ ਅਤੇ ਸਮਾਜਿਕਤਾ ਦੇ ਗੁਣਾ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿਓ। ਇਸ ਨਾਲ ਭਵਿੱਖ ’ਚ ਬਿਹਤਰ ਪੀੜੀ ਬਣੇਗੀ।

 

LEAVE A REPLY

Please enter your comment!
Please enter your name here

Latest News

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ...

ਇਸ਼ਕ ‘ਚ ਅੰਨ੍ਹੀ ਹੋਈ ਮਾਂ ਨੇ ਮਾਰ’ਤਾ ਆਪਣਾ ਹੀ ਬੱਚਾ

ਅੰਮ੍ਰਿਤਸਰ ( ਰਘੂ ਮਹਿੰਦਰੂ), 6 ਦਸੰਬਰ 2023 ਪੁਲਿਸ ਥਾਣਾ ਲੋਪੋਕੇ ਵਿਖੇ  ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ  ਜਦੋਂ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ...

ਇੰਸਟਾਗ੍ਰਾਮ ਅਤੇ ਫੇਸਬੁੱਕ ਵਿਚਕਾਰ ਕਰਾਸ-ਮੈਸੇਜਿੰਗ ਨੂੰ ਰੋਕਣ ਲਈ ਮੈਟਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 6 ਦਸੰਬਰ 2023 ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਵਿਚਕਾਰ ਕਰਾਸ-ਐਪ ਸੰਚਾਰ ਚੈਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ...

*ਹਲਕਾ ਅਮਲੋਹ ਦੀ ਸਮੁੱਚੀ ਲੀਡਰਸ਼ਿਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ 8 ਦਸੰਬਰ ਨੂੰ ਵੱਡੇ ਪੱਧਰ ਤੇ ਮਨਾਏਗੀ :- ਰਾਜੂ ਖੰਨਾ

ਸ਼੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 6 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜ ਵਾਰ  ਪੰਜਾਬ ਦੇ...

ਬਠਿੰਡਾ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ, ਕੀਤੀ ਜਾ ਰਹੀ ਵਾਹਨਾਂ ਦੀ ਚੈਕਿੰਗ

ਬਠਿੰਡਾ ( ਬਿਊਰੋ ਰਿਪੋਰਟ), 6 ਦਸੰਬਰ 2023 ਸਮਾਜ ਵਿਰੋਧੀ ਆਸਰਾ ਖਿਲਾਫ ਅੱਜ ਵੱਡੀ ਪੱਧਰ ਤੇ ਅਪਰੇਸ਼ਨ ਸੀਲ ਪੰਜ ਤਹਿਤ ਬਠਿੰਡਾ ਪੁਲਿਸ ਵੱਲੋਂ ਇੰਟਰਸਟੇਟ ਨਾ ਕੇ...

More Articles Like This