ਬਠਿੰਡਾ (ਹਰਮਿੰਦਰ ਸਿੰਘ ਅਵੀਨਾਸ਼), 8 ਸਤੰਬਰ 2023
ਬਠਿੰਡਾ ਸਰਕਟ ਹਾਉਸ ਵਿਖੇ ਪਹੁਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ । ਕਿ ਲੁਧਿਆਣਾ ਦੇ ਦੋ ਕਿਸਾਨ ਭਰਾਵਾਂ ਨਾਲ ਸਰਕਾਰ ਨਾਲ ਅਸਰ ਰਸੂਖ ਰੱਖਣ ਵਾਲੇ ਇੱਕ ਵਿਅਕਤੀ ਵੱਲੋਂ ਠੱਗੀ ਮਾਰੀ ਗਈ ਹੈ । ਕਿਉਂਕਿ ਉਸ ਨਾਲ ਜਮੀਨ ਦਾ ਸੌਦਾ 38 ਲੱਖ ਰੁਪਏ ਵਿੱਚ ਹੋਇਆ ਸੀ ।
ਪਰ ਜਾਅਲੀ ਇਕਰਾਰਨਾਮਾ ਬਣਾ ਕੇ ਸਿਰਫ 18 ਲੱਖ ਰੁਪਏ ਵਿੱਚ ਰਜਿਸਟਰੀ ਕਰਵਾ ਲਈ ਹੈ। ਅਸਲੀ ਇਕਰਾਰਨਾਮੇ ਤੇ ਹੋਰ ਤਰੀਕ ਅਤੇ ਜਾਅਲੀ ਇਕਰਾਰਨਾਮੇ ਤੇ ਹੋਰ ਤਰੀਕ ਹੈ। ਸਰਕਾਰ ਠੱਗੀ ਮਾਰਨ ਵਾਲੇ ਵਿਅਕਤੀ ਦੀ ਪੂਰੀ ਮਦਦ ਕਰ ਰਹੀ ਹੈ । ਇਸ ਨੂੰ ਲੈਕੇ ਸਾਡੀ ਜਥੇਬੰਦੀ ਦੇ ਕਾਕਾ ਸਿੰਘ ਵੱਲੋਂ ਮਰਨ ਵਰਤ ਰੱਖਿਆ ਗਿਆ ਹੈ । ਜੇ ਪੀੜਤ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੂਰੇ ਪੰਜਾਬ ਵਿਚ ਚੁਣੀਆਂ ਗਈਆਂ ਥਾਵਾਂ ਤੇ ਧਰਨੇ ਲਾਵਾਂਗੇ।