ਹੁਸ਼ਿਆਰਪੁਰ ( ਅਮਰੀਕ ਕੁਮਾਰ), 8 ਸਤੰਬਰ 2023
ਅੱਜ ਹੁਸਿ਼ਆਰਪੁਰ ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਜਿੱਥੇ ਕਿ ਉਨ੍ਹਾਂ ਵਲੋਂ ਨਸਿ਼ਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖੂਬ ਘੇਰੀ ਤੇ ਜੰਮ ਕੇ ਭਗਵੰਤ ਮਾਨ ਸਰਕਾਰ ਦੀ ਖਿੱਲੀ ਉਡਾਈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿ੍ਹੰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਚੋਂ ਸਿਜਰਫ 3 ਮਹੀਨਿਆਂ ਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੇ ਸੀ ਪਰੰਤੂ ਅੱਜ ਪੰਜਾਬ ਚ ਨਸ਼ਾ ਖਤਮ ਤਾਂ ਕੀ ਹੋਣਾ ਹੈ ਬਲਕਿ 4 ਗੁਣਾ ਜਿ਼ਆਦਾ ਨਸ਼ਾ ਪੰਜਾਬ ਚ ਵਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਨਸਿ਼ਆਂ ਦਾ ਜਨਮਦਾਤਾ ਅਕਾਲੀ ਦਲ ਹੈ ਤੇ ਉਸਦੀ ਨਾਲਾਇਕੀ ਕਾਰਨ ਅੱਜ ਪੰਜਾਬ ਦੇ ਇਹ ਹਾਲਾਤ ਬਣੇ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਨਸਿ਼ਆਂ ਦੀ ਸਥਿਤੀ ਅੱਜ ਪੰਜਾਬ ਬਹੁਤ ਜਿ਼ਆਦਾ ਖਤਰਨਾਕ ਬਣੀ ਹੋਈ ਹੈ ਤੇ ਜਿਸ ਤਰ੍ਹਾਂ ਦਿਨ ਪ੍ਰਤੀ ਦਿਨ ਨਸ਼ਾ ਵੱਧ ਰਿਹਾ ਹੈ ਉਸ ਨਾਲ ਰੋਜ਼ਾਨਾ ਹੀ ਕਈ ਨੌਜਵਾਨਾਂ ਦੀਆਂ ਮੌਤਾ ਹੋ ਰਹੀਆਂ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਗਠਜੋੜ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਈਕਮਾਂਡ ਜੋ ਵੀ ਫੈਸਲਾ ਲਵੇਗੀ ਉਸ ਮੁਤਾਬਿਕ ਹੀ ਚੱਲਿਆ ਜਾਵੇਗਾ ਤੇ ਉਨਾਂ ਨੂੰ ਪੂਰਾ ਯਕੀਨ ਹੈ ਕਿ ਹਾਈਕਮਾਂਡ ਆਪਣੇ ਆਗੂਆਂ ਅਤੇ ਵਰਕਰਾਂ ਤੋਂ ਬਾਹਰ ਨਹੀਂ ਜਾਵੇਗੀ। ਨਵਜੋਤ ਸਿੰਘ ਸਿੱਧੂ ਵਲੋਂ ਗਠਜੋੜ ਦਾ ਸਮਰਥਨ ਕਰਨ ਦੇ ਸਵਾਲ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਪ੍ਰਤੀ ਆਪਣੀ ਨਿੱਜੀ ਰਾਏ ਹੈ ਪਰੰਤੂ ਪੰਜਾਬ ਚ ਪਾਰਟੀ ਹਾਈਕਮਾਂਡ ਮੁਤਾਬਿਕ ਹੀ ਚੱਲੇਗੀ।