Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Uncategorized
  • ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਦਾ ਪੁਲਿਸ ਵੱਲੋਂ ਇਨਕਾਊਂਟਰ 
Uncategorized

ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਦਾ ਪੁਲਿਸ ਵੱਲੋਂ ਇਨਕਾਊਂਟਰ 

Email :

ਮੰਡੀ ਗੋਬਿੰਦਗੜ੍ਹ
21 ਜਨਵਰੀ 2026
ਜਗਦੇਵ ਸਿੰਘ

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਸ਼ਿਵਾ ਨਾਮਕ ਆਰੋਪੀ ਤੇ ਪੁਲਿਸ ਦਰਮਿਆਨ ਇਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਹੈ।
ਲੁਟਾ ਖੋਹਾਂ ਕਰਨ ਵਾਲੇ ਆਰੋਪੀ ਸ਼ਿਵਾ ਨੂੰ ਜਦੋਂ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਲੁੱਟ ਖੋਹ ਦੇ ਮਾਮਲੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਕੋਲੋਂ ਅਸਲਾ ਬਰਾਮਦ ਕਰਨ ਸਮੇਂ ਸ਼ਿਵਾ ਵੱਲੋਂ ਪੁਲਿਸ ਹੋਮ ਗਾਰਡ ਮੁਲਾਜ਼ਮ ਤੇ ਗੋਲੀ ਚਲਾ ਦਿੱਤੀ ਗਈ ਜਿਸ ਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਲੱਤ ਵਿੱਚ ਗੋਲੀ ਮਾਰੀ ਗਈ । ਪੁਲਿਸ ਵੱਲੋਂ ਜ਼ਖਮੀ ਹੋਮ ਗਾਰਡ ਮੁਲਾਜ਼ਮ ਅਤੇ ਆਰੋਪੀ ਸ਼ਿਵਾ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਵਾ ਤੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ ਹਨ ਜੋ ਕਿ ਵੱਡੇ ਲੈਵਲ ਤੇ ਲੁੱਟਾਂ ਖੋਹਾਂ ਦਾ ਰੈਕਟ ਚਲਾਉਂਦਾ ਸੀ ਜਿਸ ਦੇ ਸੰਪਰਕ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਹੋਰ ਵੀ ਵਿਅਕਤੀ ਸ਼ਾਮਿਲ ਹੋ ਸਕਦੇ ਹਨ ਜਿਨਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਐਸਐਸਪੀ ਫਤਿਹਗੜ੍ਹ ਸਾਹਿਬ ਸ਼ਿਵਮ ਅਗਰਵਾਲ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕੱਚਾ ਦਲੀਪ ਨਗਰ ਨਿਵਾਸੀ ਇੱਕ ਲੁੱਟਾਂ ਖੋਹਾਂ ਕਰਨ ਵਾਲੇ ਸ਼ਿਵਾ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਦੋਂ ਉਸ ਵਿਅਕਤੀ ਨੂੰ ਇੱਥੋਂ ਦੇ ਅਮਲੋਹ ਰੋਡ ਸੂਏ ਦੇ ਕੋਲ ਉਸ ਵੱਲੋਂ ਇੱਕ ਖਾਲੀ ਪਲਾਟ ਦੇ ਵਿੱਚ ਦੱਬ ਕੇ ਰੱਖੇ ਹੋਏ 32 ਬੋਰ ਪਿਸਤੌਲ ਨੂੰ ਰਿਕਵਰ ਕਰਨ ਗਈ ਪੁਲਿਸ ਤਾਂ ਉਸ ਨੇ ਇੱਕ ਪੁਲਿਸ ਹੋਮਗਾਰਡ ਤੇ ਗੋਲੀ ਚਲਾ ਦਿੱਤੀ, ਸਿੱਟੇ ਵਜੋਂ ਜਵਾਬੀ ਹਮਲੇ ਦੌਰਾਨ ਪੁਲਿਸ ਨੇ ਹਮਲਾਵਰ ਸ਼ਿਵਾ ਦੇ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਨਾਲ ਉਸਨੂੰ ਜਖਮੀ ਹਾਲਤ ਸੀ, ਹਸਪਤਾਲ ਮੰਡੀ ਬੰਦਗੜ ਦਾਖਲ ਕਰਵਾਉਣਾ ਪਿਆ ਅਤੇ ਜਖਮੀ ਹੋਮਗਾਰਡ ਨੂੰ ਵੀ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *

Related Posts