ਰੂਸ(ਸਕਾਈ ਨਿਊਜ਼ ਪੰਜਾਬ)9ਮਾਰਚ 2022
ਯੁਕਰੇਨ ਅਤੇ ਰੂਸ ਦੀ ਪਿਛਲੇ ਲੰਬੇ ਸਮੇ ਤੋਂ ਜੰਗ ਜਾਰੀ ਹੈ| ਤੇ ਨਾਲ ਹੀ ਰੂਸ ਦੇ ਯੁਕਰੇਨ ‘ਤੇ ਹਮਲੇ ਵੀ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਦੁਨੀਆ ਰੂਸ ‘ਤੇ ਭਰੋਸਾ ਨਹੀਂ ਕਰਦੀ ਜਦੋਂਕਿ ਹਰ ਕੋਈ ਯੂਕਰੇਨ ਦੀ ਮਦਦ ਲਈ ਅੱਗੇ ਆ ਰਿਹਾ ਹੈ। ਇਹ ਜਾਣਕਾਰੀ ਦਿ ਕੀਵ ਇੰਡੀਪੈਂਡੈਂਟ ਨੇ ਦਿੱਤੀ ਹੈ।
ਦ ਕੀਵ ਇੰਡੀਪੈਂਡੈਂਟ ਦੇ ਮੁਤਾਬਕ, ਜ਼ੇਲੇਨਸਕੀ ਨੇ ਕਿਹਾ, “ਦੁਨੀਆ ਰੂਸ ਤੇ ਆਉਣ ਵਾਲੇ ਸਮੇਂ ਵਿੱਚ ਵਿਸ਼ਵਾਸ ਨਹੀਂ ਕਰ ਸਕਦੀ| ਉਹ ਸਾਡੇ ਬਾਰੇ ਗੱਲ ਕਰਦੇ ਹਨ, ਉਹ ਸਾਡੀ ਮਦਦ ਕਰ ਰਹੇ ਹਨ, ਯੁੱਧ ਤੋਂ ਬਾਅਦ ਸਾਡੇ ਸਮਰਥਨ ਲਈ ਤਿਆਰ ਹਨ।
ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਉਨ੍ਹਾਂ ਦਾ ਦੇਸ਼ ਰੂਸ ਦੇ ਹਮਲੇ ਖਿਲਾਫ ਆਖਰੀ ਸਾਹ ਤੱਕ ਲੜੇਗਾ। ਜ਼ੇਲੇਂਸਕੀ ਨੇ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਕਿਹਾ ਕਿ ‘ਅਸੀਂ ਹਾਰ ਨਹੀਂ ਮੰਨਾਂਗੇ ਅਤੇ ਨਹੀਂ ਛੱਡਾਂਗੇ।’ ਯੂਕਰੇਨ ਤੋਂ ਵੀਡੀਓ ਰਾਹੀਂ ਹਾਊਸ ਆਫ ਕਾਮਨਜ਼ ਨੂੰ ਸੰਬੋਧਨ ਕਰਦਿਆਂ ਜ਼ੇਲੇਨਸਕੀ ਨੇ ਬ੍ਰਿਟੇਨ ਨੂੰ ਰੂਸ ‘ਤੇ ਪਾਬੰਦੀਆਂ ਵਧਾਉਣ ਅਤੇ ਇਸਨੂੰ ‘ਅੱਤਵਾਦੀ ਦੇਸ਼’ ਘੋਸ਼ਿਤ ਕਰਨ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਜ਼ੇਲੇਨਸਕੀ ਨੇ ਹੋਰ ਮਾਨਵਤਾਵਾਦੀ ਗਲਿਆਰਿਆਂ ਦੀ ਮੰਗ ਕੀਤੀ|