ਲੁਧਿਆਣਾ ਦੀ ਐਸ ਟੀ ਐਫ ਰੇਂਜ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਤੇ ਸ਼ਿਕੰਜਾ ਕੱਸਦੇ ਹੋਏ 4 ਆਰੋਪੀਆਂ ਨੂੰ ਗਿ੍ਰਫਤਾਰ ਕੀਤਾ ਫੜੇ ਗਏ ਆਰੋਪੀਆਂ ਤੋਂ ਪੁਲਿਸ ਨੇ 5 ਕਿਲੋ 392 ਗ੍ਰਾਮ ਹੈਰੋਇਨ 312 ਬੋਰ ਰਾਇਫਲ , 12 ਬੋਰ ਪੰਪ ਐਕਸ਼ਨ ਗੰਨ , 32 ਬੋਰ ਰਿਵਾਲਵਰ ਅਤੇ 21 ਲੱਖ ਰੁਪਏ ਦੇ ਕਰੀਬ ਕੈਸ਼ ਅਤੇ 8 ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਦੇ ਵਿੱਚ ਅਉਡੀ , ਬੀਐਮ ਡਬਲਯੂ , ਮਰਸਡੀਜ਼ , ਜੈਗੁਆਰ ਆਦਿ ਵੀ ਸ਼ਾਮਲ ਨੇ ਸਾਰੀਆਂ ਹੀ ਗੱਡੀਆਂ ਫੈਂਸੀ ਨੰਬਰ ਵਾਲੀਆਂ ਹਨ ਆਰੋਪੀਆਂ ਦੇ ਵਿਚੋਂ ਮੁੱਖ ਆਰੋਪੀ ਗੁਰਦੀਪ ਸਿੰਘ ਰਾਣੋ ਮੌਜੂਦਾ ਸਰਪੰਚ ਹੈ ਸੂਤਰਾਂ ਮੁਤਾਬਿਕ ਇਸ ਮਾਮਲੇ ‘ਚ ਸਿਆਸੀ ਲੰਿਕ ਵੀ ਜੁੜੇ ਹੋਏ ਹਨ ਇਹ ਸਾਰੀ ਹਾਈਪ੍ਰੋਫਾਇਲ ਨਸ਼ਾ ਤਸਕਰ ਨੇ ਅਤੇ ਲੰਮੇ ਸਮੇਂ ਤੋਂ ਨਸ਼ੇ ਦੀ ਸਪਲਾਈ ਦੇ ਧੰਦੇ ਜੁੜੇ ਹੋਏ ਨੇ ਇਸ ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਈ ਜੀ ਬਲਕਾਰ ਸਿੰਘ ਨੇ ਦਸਿਆ ਕਿ ਨਸ਼ਾ ਤਸਕਰ ਤਨਵੀਰ ਸਿੰਘ ਬੇਦੀ ਜੁੜੇ ਹੋਏ ਵੀ ਦੱਸੇ ਜਾ ਰਹੇ ਨੇ ਜੋ ਕਿ ਆਸਟ੍ਰੇਲੀਆਂ ਵਿੱਚ ਰਹਿ ਕੇ ਨਸ਼ੇ ਦਾ ਕਾਲਾ ਕਾਰੋਬਾਰ ਚਲਾ ਰਿਹਾ ਸੀ ।