
ਅੰਮ੍ਰਿਤਸਰ
5 ਜਨਵਰੀ 2026
ਮਨਜਿੰਦਰ ਸਿੰਘ
ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਵਿਖੇ ਮੈਰੀ ਗੋਲਡ ਰਿਜੋਰਟ ਦੇ ਅੰਦਰ ਇੱਕ ਸ਼ਾਦੀ ਦੇ ਪ੍ਰੋਗਰਾਮ ਤੇ ਇੱਕ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਜਿਸਦਾ ਨਾਂ ਜਰਮਨ ਸਿੰਘ ਦੱਸਿਆ ਜਾ ਰਿਹਾ ਹੈ ਕੁਝ ਅਨਪਛਾਤੇ ਨੌਜਵਾਨਾਂ ਵੱਲੋਂ ਉਸ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੋਲੀਆਂ ਲੱਗਣ ਦੇ ਨਾਲ ਮੌਕੇ ਤੇ ਹੀ ਸਰਪੰਚ ਦੀ ਮੌਤ ਹੋ ਗਈ। ਇਸ ਮੌਕੇ ਸ਼ਾਦੀ ਸਮਾਰੋਹ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਬਰਾਤ ਦੀਨਾ ਨਗਰ ਤੋਂ ਆਈ ਸੀ ਤੇ ਲੜਕੀ ਵਾਲੇ ਅੰਮ੍ਰਿਤਸਰ ਦੇ ਅਮਰਕੋਟ ਪਿੰਡ ਦੇ ਰਹਿਣ ਵਾਲੇ ਹਨ ਤੇ ਜੋ ਸਰਪੰਚ ਹੈ ਉਹ ਲੜਕੀ ਵਾਲਿਆਂ ਵੱਲੋਂ ਵਿਆਹ ਵਿੱਚ ਸ਼ਾਮਿਲ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ਦੇ ਵਿੱਚ ਸਰਵਨ ਸਿੰਘ ਧੁੰਨ ਜੋ ਕਿ ਵਿਧਾਇਕ ਹਨ ਉਹ ਵੀ ਮੌਜੂਦ ਸਨ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਉਹਨਾਂ ਵੱਲੋਂ ਜਾਂਚ ਕੀਤੀ ਸ਼ੁਰੂ ਇਸ ਮੌਕੇ ਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਇੱਕ ਰਿਜੋਰਟ ਦੇ ਵਿੱਚ ਗੋਲੀਆਂ ਚੱਲੀਆਂ ਅਸੀਂ ਮੌਕੇ ਤੇ ਪੁੱਜੇ ਹਾਂ।
ਇੱਥੇ ਆ ਕੇ ਪਤਾ ਲੱਗਾ ਹੈ ਕਿ ਵਲਟੋਹਾ ਤੋਂ ਮੌਜੂਦਾ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦੇ ਹਨ ਜਰਮਨਜੀਤ ਸਿੰਘ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਹਨ ਜਿਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਰਿਜੋਰਟ ਦੇ ਅੰਦਰ ਜੋ ਸੀਸੀਟੀਵੀ ਕੈਮਰੇ ਲੱਗੇ ਹਨ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਆਰੋਪੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਧਮਕੀ ਆਈ ਇਸ ਦੇ ਬਾਰੇ ਤਰਨ ਤਾਰਨ ਦੀ ਪੁਲਿਸ ਨੂੰ ਪਤਾ ਹੋ ਸਕਦਾ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ l
