ਸਰਕਾਰ ਨੂੰ ਡੇਗਣ ਲਈ ਸੰਸਦ ਮੈਂਬਰਾਂ ਦਾ ਹੋ ਰਿਹਾ ਵਪਾਰ, ਸੁਪਰੀਮ ਕੋਰਟ ਵੀ ਚੁੱਪ-ਇਮਰਾਨ ਖ਼ਾਨ

Must Read

ਫਿਰ ਵਧੇ ਸੋਨੇ ਦੇ ਭਾਅ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ (ਸਕਾਈ ਨਿਊਜ਼ ਪੰਜਾਬ), 1 ਦਸੰਬਰ 2023 ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਗਲੋਬਲ ਬਾਜ਼ਾਰ 'ਚ...

ਦਸੰਬਰ ਦੇ ਪਹਿਲੇ ਦਿਨ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਗੈਸ ਸਿਲੰਡਰ ਹੋਇਆ ਮਹਿੰਗਾ

ਦਿੱਲੀ (ਬਿਊਰੋ ਰਿਪੋਰਟ), 1 ਦਸੰਬਰ 2023 ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ 30 ਨਵੰਬਰ ਨੂੰ ਖਤਮ ਹੋ ਗਈਆਂ...

ਜੇਲ੍ਹ ਚੋਂ ਕੈਦੀਆਂ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ

ਫਰੀਦਕੋਟ ( ਬਿਊਰੋ), 1 ਦਸੰਬਰ 2023 ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਵਰਤੇ...

ਸਰਕਾਰ ਨੂੰ ਡੇਗਣ ਲਈ ਸੰਸਦ ਮੈਂਬਰਾਂ ਦਾ ਹੋ ਰਿਹਾ ਵਪਾਰ, ਸੁਪਰੀਮ ਕੋਰਟ ਵੀ ਚੁੱਪ-ਇਮਰਾਨ ਖ਼ਾਨ

ਚੰਡੀਗੜ੍ਹ, 9 ਅਪ੍ਰੈਲ (ਸਕਾਈ ਨਿਊਜ਼ ਪੰਜਾਬ)

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੈਸ਼ਨਲ ਅਸੈਂਬਲੀ ‘ਚ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਮੈਨੂੰ ਬਹੁਤ ਨਿਰਾਸ਼ਾ ਹੋਈ ਹੈ ਪਰ ਅਸੀਂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹਾਂ | ਉਨ੍ਹਾਂ ਕਿਹਾ ਕਿ ਡਿਪਟੀ ਸਪੀਕਰ ਨੇ ਬੇਭਰੋਸਗੀ ਮਤੇ ਨੂੰ ਬਾਹਰਲੇ ਮੁਲਕ ਦੇ ਦਖ਼ਲ ਕਾਰਨ ਖ਼ਾਰਜ ਕੀਤਾ ਸੀ | ਸੁਪਰੀਮ ਕੋਰਟ ਨੂੰ ਐਨੇ ਗੰਭੀਰ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਸੀ | ਅਦਾਲਤ ਘੱਟੋ ਘੱਟ ਇਕ ਵਾਰ ਸਬੂਤਾਂ ਨੂੰ ਤਾਂ ਦੇਖ ਲੈਂਦੀ | ਉਨ੍ਹਾਂ ਭਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਖੁੱਦਾਰ ਕੌਮ ਹੈ ਅਤੇ ਮੈਨੂੰ ਉਥੋ ਬਹੁਤ ਪਿਆਰ ਮਿਲਿਆ ਹੈ | ਉਨ੍ਹਾਂ ਐਤਵਾਰ ਨੂੰ ਲੋਕਾਂ ਨੂੰ ਸੜਕਾਂ ਤੇ ਗਲੀਆਂ ‘ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ | ਇਮਰਾਨ ਖ਼ਾਨ ਨੇ ਸੁਪਰੀਮ ਕੋਰਟ ‘ਤੇ ਪਾਕਿਸਤਾਨ ‘ਚ ਹੋ ਰਹੀਆਂ ਸਾਜ਼ਿਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਸਾਜ਼ਿਸ਼ ਦੇ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ, ਪਰ ਅਦਾਲਤ ਨੇ ਇਸ ਮਾਮਲੇ ‘ਚ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਪਾਕਿ ਦੇ ਸੰਸਦ ਮੈਂਬਰ ਖ਼ਰੀਦੇ ਜਾ ਰਹੇ ਹਨ ਪਰ ਉੱਚ ਅਦਾਲਤਾਂ ਵਲੋਂ ਸਭ ਕੁਝ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਨਿਰਾਸ਼ ਹਨ, ਕਿਉਂਕਿ ਪਾਕਿ ‘ਚ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਹੈ | ਉਨ੍ਹਾਂ ਨੇ ਅਮਰੀਕਾ ‘ਤੇ ਵੀ ਵੱਡੇ ਦੋਸ਼ ਲਗਾਏ ਅਤੇ ਕਿਹਾ ਕਿ ਅਮਰੀਕਾ ਨੇ 22 ਕਰੋੜ ਪਾਕਿਸਤਾਨੀ ਲੋਕਾਂ ਦਾ ਅਪਮਾਨ ਕੀਤਾ ਹੈ ਅਤੇ ਅਮਰੀਕਾ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਸ ਨੇ ਪਾਕਿਸਤਾਨੀ ਰਾਜਦੂਤ ਨੂੰ ਧਮਕੀ ਦਿੱਤੀ | ਇਸ ਦੌਰਾਨ ਅਮਰੀਕਾ ਨੇ ਕਿਹਾ ਕਿ ਜੇਕਰ ਇਮਰਾਨ ਖ਼ਾਨ ਆਪਣੇ ਅਹੁਦੇ ਤੋਂ ਨਹੀਂ ਹਟਦੇ ਹਨ ਤਾਂ ਪਾਕਿ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਭਾਰਤੀਆਂ ਨੂੰ ਖੁੱਦਾਰ ਕੌਮ ਦੱਸਦਿਆਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਇੱਕ ਸੁਤੰਤਰ ਨੀਤੀ ਹੈ | ਭਾਰਤ ਅਤੇ ਪਾਕਿਸਤਾਨ ਇਕੱਠੇ ਆਜ਼ਾਦ ਹੋਏ, ਪਰ ਅਮਰੀਕਾ ਜਾਂ ਕਿਸੇ ਹੋਰ ਸੁਪਰਪਾਵਰ ਦੇਸ਼ ਦੀ ਹਿੰਮਤ ਨਹੀਂ ਕਿ ਉਹ ਭਾਰਤ ਨੂੰ ਉਸ ਤਰ੍ਹਾਂ ਨਾਲ ਧਮਕਾ ਸਕੇ ਜਿਸ ਤਰ੍ਹਾਂ ਨਾਲ ਬਾਹਰੀ ਮੁਲਕਾਂ ਵਲੋਂ ਪਾਕਿਸਤਾਨ ਨੂੰ ਧਮਕਾਇਆ ਅਤੇ ਡਰਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਦੇ ਲੋਕਤੰਤਰ ਦਾ ਖੁੱਲ੍ਹ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ | ਇਮਰਾਨ ਖ਼ਾਨ ਨੇ ਕਿਹਾ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਕੀ ਵਿਖਾ ਰਹੇ ਹਾਂ ਕਿ ਤੁਹਾਡੇ ਆਗੂ ਰਿਸ਼ਵਤ ਲੈ ਕੇ ਸਰਕਾਰ ਨੂੰ ਢਾਹ ਲਾ ਰਹੇ ਹਨ | ਪਾਕਿਸਤਾਨ ਦੇ ਲੋਕ ਨੁਮਾਇੰਦੇ ਆਪਣੀ ਜ਼ਮੀਰ ਵੇਚ ਰਹੇ ਹਨ | ਰਾਖਵੀਂਆਂ ਸੀਟਾਂ ਵਾਲੇ ਵੀ ਸ਼ਰੇਆਮ ਵਿਕ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਪਾਕਿ ਨੂੰ ਇਕ ਵੱਡਾ ਦੇਸ਼ ਬਣਾਵਾਂ, ਪਰ ਜੋ ਕੁਝ ਦੇਸ਼ ‘ਚ ਹੋਇਆ ਉਸ ਤੋਂ ਉਹ ਪੂਰੀ ਤਰ੍ਹਾਂ ਹਿੱਲ ਗਏ ਹਨ | ਇਮਰਾਨ ਨੇ ਕਿਹਾ ਕਿ ਕਿਸੇ ਵੀ ਪੱਛਮੀ ਲੋਕਤੰਤਰ ‘ਚ ਅਜਿਹੀਆਂ ਚੀਜ਼ਾਂ ਨਹੀਂ ਦੇਖੀਆਂ ਹਨ | ਨਾ ਕੋਈ ਕਿਸੇ ਨੂੰ ਖ਼ਰੀਦ ਸਕਦਾ ਹੈ ਅਤੇ ਨਾ ਹੀ ਕੋਈ ਆਪਣੇ ਆਪ ਨੂੰ ਵੇਚ ਸਕਦਾ ਹੈ | ਉਨ੍ਹਾਂ ਕਿਹਾ ਕਿ ਅਸੀਂ 22 ਕਰੋੜ ਲੋਕ ਹਾਂ, ਸਾਡੇ ਲਈ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੋਈ ਬਾਹਰੀ ਵਿਅਕਤੀ ਸਾਨੂੰ ਹੁਕਮ ਦੇ ਰਿਹਾ ਹੈ ਕਿ ਜੇਕਰ ਤੁਹਾਡਾ ਪ੍ਰਧਾਨ ਮੰਤਰੀ ਬਚ ਗਿਆ ਤਾਂ ਤੁਸੀਂ ਮੁਸੀਬਤ ‘ਚ ਪੈ ਜਾਓਗੇ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਹੋ ਜਿਹੀ ਜ਼ਿੰਦਗੀ ਜਿਉਣੀ ਸੀ, ਤਾਂ ਫਿਰ ਅਸੀਂ ਆਜ਼ਾਦ ਹੀ ਕਿਉਂ ਹੋਏ? ਉਨ੍ਹਾਂ ਪਾਕਿ ਮੀਡੀਆ ‘ਤੇ ਵਰ੍ਹਦਿਆਂ ਕਿਹਾ ਕਿ ਮੀਡੀਆ ਵੀ ਇਸ ਪੂਰੇ ਮਾਮਲੇ ਦਾ ਜਸ਼ਨ ਮਨਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਭ ਤੋਂ ਵੱਡਾ ਗੁਨਾਹ ਇਹ ਹੈ ਕਿ ਉਨ੍ਹਾਂ ਅਮਰੀਕੀ ਡਰੋਨ ਹਮਲਿਆਂ ਦਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਪਾਕਿ ਦੇ ਲੋਕਾਂ ਦੀ ਕਿਸਮਤ ਉਨ੍ਹਾਂ ਦੇ ਆਪਣੇ ਹੱਥਾਂ ‘ਚ ਹੈ | ਕੋਈ ਫ਼ੌਜ ਕੌਮ ਦੀ ਰਾਖੀ ਨਹੀਂ ਕਰ ਸਕਦੀ | ਕੋਈ ਵੀ ਬਾਹਰੀ ਮੁਲਕ ਕੌਮ ਦੀ ਰਾਖੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਜੋ ਵੀ ਸੱਤਾ ‘ਚ ਆਵੇਗਾ, ਉਹ ਦੇਖੇਗਾ ਕਿ ਕੋਈ ਵੀ ਮਹਾਂਸ਼ਕਤੀ ਗੁੱਸੇ ‘ਚ ਨਹੀਂ ਆ ਰਹੀ | ਉਨ੍ਹਾਂ ਆਪਣੇ ਸੰਬੋਧਨ ਦੇ ਆਖੀਰ ‘ਚ ਦੇਸ਼ਵਾਸੀਆਂ ਨੂੰ ਐਤਵਾਰ 10 ਅਪ੍ਰੈਲ ਨੂੰ ਇਕੱਠੇ ਹੋ ਕੇ ਸ਼ਾਂਤਮਈ ਢੰਗ ਨਾਲ ਵਿਰੋਧੀਆਂ ਵਿਰੁੱਧ ਸੜਕਾਂ ‘ਤੇ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ |

LEAVE A REPLY

Please enter your comment!
Please enter your name here

Latest News

ਫਿਰ ਵਧੇ ਸੋਨੇ ਦੇ ਭਾਅ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ (ਸਕਾਈ ਨਿਊਜ਼ ਪੰਜਾਬ), 1 ਦਸੰਬਰ 2023 ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਗਲੋਬਲ ਬਾਜ਼ਾਰ 'ਚ...

ਦਸੰਬਰ ਦੇ ਪਹਿਲੇ ਦਿਨ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਗੈਸ ਸਿਲੰਡਰ ਹੋਇਆ ਮਹਿੰਗਾ

ਦਿੱਲੀ (ਬਿਊਰੋ ਰਿਪੋਰਟ), 1 ਦਸੰਬਰ 2023 ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ 30 ਨਵੰਬਰ ਨੂੰ ਖਤਮ ਹੋ ਗਈਆਂ ਸਨ। ਇਸ ਤੋਂ ਬਾਅਦ ਅੱਜ...

ਜੇਲ੍ਹ ਚੋਂ ਕੈਦੀਆਂ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ

ਫਰੀਦਕੋਟ ( ਬਿਊਰੋ), 1 ਦਸੰਬਰ 2023 ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਵਰਤੇ ਜਾਣ ਦੀ ਗੱਲ ਆਮ ਹੀ...

11 ਸਾਲਾਂ ਬੱਚੇ ਨੇ 1 ਇੱਕ ਮਿੰਟ ‘ਚ ਸਭ ਤੋਂ ਵੱਧ ਅੰਗਰੇਜ਼ੀ ਦੇ ਸ਼ਬਦ ਪੜ੍ਹ ਜਿੱਤਿਆ ਖਿਤਾਬ

ਬਠਿੰਡਾ( ਅਮਨਦੀਪ ਸਿੰਘ), 1 ਦਸੰਬਰ 2023 ਬਠਿੰਡਾ ਸ਼ਹਿਰ ਦੇ ਰਹਿਣ ਵਾਲੇ 11 ਸਾਲਾਂ ਸਕੂਲੀ ਵਿਦਿਆਰਥੀ ਕਾਰਤਿਕ ਗਰਗ ਨੂੰ ਇੱਕ ਮਿੰਟ ਵਿੱਚ ਸਭ ਤੋ ਵੱਧ ਅੰਗਰੇਜ਼ੀ...

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਵਿੱਚ ਮੁਲਾਜ਼ਮਾਂ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਘੜਾ ਤੋੜ ਰੋਸ ਪ੍ਰਦਰਸ਼ਨ

ਸ਼੍ਰੀ ਫਤਿਹਗੜ੍ਹ ਸਾਹਿਬ ( ਜਗਦੇਵ ਸਿੰਘ), 1 ਦਸੰਬਰ 2023 ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਤੋਂ ਅਸਲ...

More Articles Like This