ਅੰਮ੍ਰਿਤਸਰ (ਰਘੂ ਮਹਿੰਦਰੂ), 7 ਸਤੰਬਰ 2023
ਅੰਮ੍ਰਿਤਸਰ ਤੋਂ ਸਾਬਕਾ ਐਮਐਲਏ ਅਤੇ ਕਾਂਗਰਸ ਪਾਰਟੀ ਦੇ ਮੁੱਖ ਚਿਹਰੇ ਨਵਜੋਤ ਸਿੰਘ ਸਿੱਧੂ ਅੱਜ ਸੰਗਰੂਰ ਪਹੁੰਚੇ ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਸਰਪੰਚਾਂ ਦੇ ਨਾਲ ਥੋੜਾ ਸਾ ਗੱਲਬਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਜੋ ਸਰਪੰਚਾਂ ਦੇ ਹੱਕ ਖੋਹੇ ਗਏ ਸੀ ਉਸ ਨੂੰ ਲੈ ਸਰਪੰਚਾਂ ਦੇ ਨਾਲ ਉਹ ਪਹਿਲੇ ਦਿਨ ਤੋਂ ਨਾਲ ਚੱਲ ਰਹੇ ਹਨ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਜੰਗ ਪੰਜਾਬ ਸਰਕਾਰ ਦੇ ਖਿਲਾਫ ਹੈ ਜੋ ਕਿ ਗਲਤ ਫੈਸਲੇ ਲੈ ਰਹੀ ਹੈ ਜਿਸ ਦੇ ਵਿੱਚ ਇੱਕ ਫੈਸਲਾ ਸਰਪੰਚਾਂ ਦੇ ਹੱਕਾਂ ਨੂੰ ਖੋਹਣਾ ਸੀ, ਉਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਹਾਲਾਂਕਿ ਕੋਰਟ ਦੇ ਵਿੱਚੋਂ ਸਰਕਾਰ ਨੂੰ ਵੱਡੀ ਝਾੜ ਲੱਗੀ ਅਤੇ ਸਰਪੰਚਾਂ ਨੂੰ ਉਹਨਾਂ ਦੇ ਹੱਕ ਮੁੜ ਤੋਂ ਦਿੱਤੇ ਗਏ ਜਿਸ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ ਅਤੇ ਇੱਥੋਂ ਹੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ
Vo ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਪੰਜਾਬ ਦੇ ਜੋ ਬਹੁਤ ਮਜਬੂਤ ਲਈ ਫੈਸਲੇ ਲਏ ਜਾ ਰਹੇ ਹਨ ਉਹ ਤਰਸੀ ਯੋਗ ਹਨ ਅਤੇ ਇਸ ਦੇ ਲਈ ਉਹ ਆਪਣੀ ਆਵਾਜ਼ ਇਨਾਂ ਰਾਹੀਂ ਸਾਹਮਣੇ ਰੱਖਦੇ ਰਹਿਣਗੇ ਅਤੇ ਕਿਸੇ ਤਰ੍ਹਾਂ ਦਾ ਧੱਕਾ ਪੰਜਾਬ ਦੇ ਕਿਸੇ ਵੀ ਬੰਦੇ ਨਾਲ ਨਹੀਂ ਹੋਣ ਦੇਣਗੇ। ਉਹਨਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਉਹ ਇੱਕ ਵਰਕਰ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਕਿਸੇ ਅਹੁਦੇ ਦੀ ਜਰੂਰਤ ਨਹੀਂ ਹੈ ਅਤੇ ਨਾ ਹੀ ਭੁੱਖ ਹੈ।