
6 ਸਤੰਬਰ 2023
ਸਰਦੀ ਹੋਵੇ ਜਾਂ ਗਰਮੀ, ਜ਼ੁਕਾਮ ਹੋਣਾ ਇਕ ਆਮ ਗੱਲ ਹੈ। ਇਹ ਇਨਫੈਕਸ਼ਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਤੇਜ਼ੀ ਨਾਲ ਫੈਲਦਾ ਹੈ, ਜਿਸ ਨਾਲ ਮੂਡ ਚਿੜਚਿੜਾ ਹੋ ਜਾਂਦਾ ਹੈ, ਗੁੱਸਾ ਆਉਣ ਲੱਗਦਾ ਹੈ ਅਤੇ ਕਈ ਵਾਰ ਬੁਖ਼ਾਰ ਵੀ ਹੋ ਜਾਂਦਾ ਹੈ। ਲੋਕ ਇਸ ਤੋਂ ਬਚਣ ਲਈ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ ਜਾਂ ਘਰੇਲੂ ਨੁਸਖੇ ਅਜ਼ਮਾਉਂਦੇ ਹਨ। ਇਸੇ ਬਾਰੇ ਸਿਹਤ ਮਾਹਿਰ ਨੇ ਇਕ ਸੌਖਾ ਘਰੇਲੂ ਨੁਸਖਾ ਦੱਸਿਆ ਹੈ, ਜੋ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਬਹੁਤ ਫਾਇਦੇਮੰਦ ਹੈ।
ਘਰੇਲੂ ਨੁਸਖਾ
ਸਿਹਤ ਮਾਹਿਰ ਅਨੁਸਾਰ ਜੇ ਤੁਹਾਡੇ ਬੱਚੇ ਨੂੰ ਸਰਦੀਆਂ ‘ਚ ਜ਼ੁਕਾਮ ਜਲਦੀ ਹੋ ਜਾਂਦਾ ਹੈ ਤਾਂ ਇਕ ਚਮਚ ਸ਼ਹਿਦ ‘ਚ ਇਕ ਚੁਟਕੀ ਲੂਣ ਮਿਲਾ ਕੇ ਤਵੇ ’ਤੇ ਗਰਮ ਕਰੋ। ਇਸ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਸ਼ਹਿਦ ਹੌਲੀ-ਹੌਲੀ ਫਟਣ ਨਾ ਲੱਗੇ। ਇਸ ਤੋਂ ਬਾਅਦ ਇਹ ਮਿਸ਼ਰਣ ਬੱਚੇ ਨੂੰ ਹੌਲੀ-ਹੌਲੀ ਚਟਾਓ ਅਤੇ ਉਸ ਨੂੰ ਉੱਪਰੋਂ ਗਰਮ ਪਾਣੀ ਪਿਲਾਓ। ਇਹ ਸੌਖਾ ਤਰੀਕਾ ਜੰਮਿਆ ਹੋਇਆ ਕਫ ਤੁਰੰਤ ਬਾਹਰ ਕੱਢਣ ‘ਚ ਮਦਦ ਕਰਦਾ ਹੈ ਅਤੇ ਜ਼ੁਕਾਮ ਦੀ ਤਕਲੀਫ਼ ਨੂੰ ਕਾਫ਼ੀ ਘਟਾ ਦਿੰਦਾ ਹੈ।
ਘਰੇਲੂ ਨੁਸਖੇ ਦੇ ਫਾਇਦੇ
ਸ਼ਹਿਦ ਅਤੇ ਲੂਣ ਦਾ ਇਹ ਮਿਸ਼ਰਣ ਕੁਦਰਤੀ ਤੌਰ ’ਤੇ ਕਫ ਨੂੰ ਪਿਘਲਾਉਂਦਾ ਹੈ ਅਤੇ ਗਲੇ ਦੀ ਖਰਾਸ਼ ਨੂੰ ਦੂਰ ਕਰਦਾ ਹੈ। ਤਵੇ ’ਤੇ ਹਲਕਾ ਗਰਮ ਕਰਨ ਨਾਲ ਇਸ ਦਾ ਅਸਰ ਹੋਰ ਵੀ ਤੇਜ਼ ਹੋ ਜਾਂਦਾ ਹੈ ਅਤੇ ਬੱਚਿਆਂ ਲਈ ਇਸ ਦਾ ਸਵਾਦ ਵੀ ਲੱਗਦਾ ਹੈ। ਗਰਮ ਪਾਣੀ ਨਾਲ ਖਾਣ ਨਾਲ ਸਰੀਰ ‘ਚ ਗਰਮੀ ਬਣੀ ਰਹਿੰਦੀ ਹੈ, ਜਿਸ ਨਾਲ ਨੱਕ ਬੰਦ ਹੋਣਾ, ਛਿੱਕ ਆਉਣ ਵਰਗੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ।
ਕੁਦਰਤੀ ਇਲਾਜ, ਬਿਨਾਂ ਕਿਸੇ ਸਾਈਡ ਇਫੈਕਟ ਦੇ
ਇਹ ਨੁਸਖ਼ਾ ਪੂਰੀ ਤਰ੍ਹਾਂ ਕੁਦਰਤੀ ਹੈ ਅਤੇ ਇਸ ਨੂੰ ਬੱਚਿਆਂ ਤੇ ਵੱਡਿਆਂ ਦੋਹਾਂ ਲਈ ਬਿਨਾਂ ਕਿਸੇ ਸਾਈਡ ਇਫੈਕਟ ਦੇ ਵਰਤਿਆ ਜਾ ਸਕਦਾ ਹੈ। ਇਸ ਨੂੰ ਵਾਰ-ਵਾਰ ਇਸਤੇਮਾਲ ਕਰਨ ‘ਤੇ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ।
