
6 ਸਤੰਬਰ 2023
ਗਰਭ ਅਵਸਥਾ ਦੌਰਾਨ ਮਹਿਲਾ ਨੂੰ ਉਲਟੀਆਂ ਆਉਣਾ ਇੱਕ ਆਮ ਸਮੱਸਿਆ ਹੈ। ਇਹ ਸਰੀਰ ਵਿੱਚ ਹੋ ਰਹੇ ਅੰਦਰੂਨੀ ਅਤੇ ਬਾਹਰੀ ਬਦਲਾਅ ਕਾਰਨ ਹੁੰਦਾ ਹੈ। ਇਸ ਸਮੇਂ ਦੌਰਾਨ ਮਹਿਲਾ ਨੂੰ ਮਨ ਖ਼ਰਾਬ ਹੋਣਾ, ਮਤਲੀ ਅਤੇ ਉਲਟੀਆਂ ਆਉਣੀਆਂ ਆਮ ਗੱਲ ਹੈ। ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿੱਚ ਉਲਟੀਆਂ ਆਉਣਾ ਇੱਕ ਆਮ ਨਿਸ਼ਾਨੀ ਮੰਨੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਸੌਖੇ ਘਰੇਲੂ ਉਪਾਅ ਦੱਸਾਂਗੇ, ਜਿਨ੍ਹਾਂ ਨਾਲ ਗਰਭ ਅਵਸਥਾ ਦੌਰਾਨ ਉਲਟੀਆਂ ਤੋਂ ਰਾਹਤ ਮਿਲ ਸਕਦੀ ਹੈ।
ਪਾਣੀ ਵਿੱਚ ਭਿੱਜੇ ਕਾਲੇ ਚਨੇ
ਜੇ ਗਰਭ ਅਵਸਥਾ ਵਿੱਚ ਲਗਾਤਾਰ ਉਲਟੀਆਂ ਆ ਰਹੀਆਂ ਹੋਣ, ਤਾਂ ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ ਕਾਲੇ ਚਨੇ ਭਿੱਜ ਕੇ ਰੱਖੋ। ਸਵੇਰੇ ਚਨੇ ਕੱਢ ਕੇ ਉਹ ਪਾਣੀ ਪੀ ਲਵੋ। ਇਸ ਨਾਲ ਮਤਲੀ ਅਤੇ ਉਲਟੀਆਂ ਵਿੱਚ ਕਾਫ਼ੀ ਰਾਹਤ ਮਿਲ ਸਕਦੀ ਹੈ।
ਆਂਵਲੇ ਦਾ ਮੁਰੱਬਾ
ਉਲਟੀਆਂ ਨੂੰ ਕਾਬੂ ਕਰਨ ਲਈ ਆਂਵਲੇ ਦਾ ਮੁਰੱਬਾ ਖਾਣਾ ਫਾਇਦੇਮੰਦ ਹੁੰਦਾ ਹੈ। ਇਹ ਪੇਟ ਨੂੰ ਠੰਢਕ ਪਹੁੰਚਾਉਂਦਾ ਹੈ।
ਸੁੱਕਾ ਜਾਂ ਹਰਾ ਧਨੀਆ
ਜੇ ਉਲਟੀਆਂ ਵੱਧ ਰਹੀਆਂ ਹੋਣ, ਤਾਂ ਸੁੱਕਾ ਧਨੀਆ ਜਾਂ ਹਰਾ ਧਨੀਆ ਪੀਸ ਕੇ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਦਿਓ। ਚਾਹੋ ਤਾਂ ਇਸ ਵਿੱਚ ਥੋੜ੍ਹਾ ਕਾਲਾ ਲੂਣ ਵੀ ਮਿਲਾਇਆ ਜਾ ਸਕਦਾ ਹੈ। ਇਸ ਨਾਲ ਮਤਲੀ ਘੱਟ ਹੁੰਦੀ ਹੈ।
ਜੀਰਾ, ਸੇਂਧਾ ਲੂਣ ਅਤੇ ਨਿੰਬੂ ਦਾ ਰਸ
ਜੀਰਾ, ਸੇਂਧਾ ਲੂਣ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਇੱਕ ਮਿਸ਼ਰਣ ਤਿਆਰ ਕਰੋ ਅਤੇ ਕੁਝ ਸਮੇਂ ਬਾਅਦ-ਬਾਅਦ ਥੋੜ੍ਹਾ-ਥੋੜ੍ਹਾ ਲੈਂਦੇ ਰਹੋ। ਇਹ ਉਲਟੀਆਂ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਤੁਲਸੀ
ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਸ ਵਿੱਚ ਸ਼ਹਿਦ ਮਿਲਾ ਕੇ ਗਰਭਵਤੀ ਮਹਿਲਾ ਨੂੰ ਦਿਓ। ਇਹ ਉਲਟੀਆਂ ਤੋਂ ਰਾਹਤ ਦਿਵਾਉਂਦਾ ਹੈ।
