
15 ਸਤੰਬਰ 2023
ਕੀ ਤੁਸੀਂ ਰਾਤ ਨੂੰ ਦਹੀਂ ਖਾਣਾ ਪਸੰਦ ਕਰਦੇ ਹੋ? ਸੋਚੋ ਇਕ ਵਾਰੀ! ਦਹੀਂ ਪੋਸ਼ਣ ਨਾਲ ਭਰਪੂਰ ਹੋਣ ਦੇ ਬਾਵਜੂਦ, ਆਯੁਰਵੇਦ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ ਰਾਤ ਵਿੱਚ ਇਸ ਦਾ ਸੇਵਨ ਸਰੀਰ ਲਈ ਮੈਨੂੰਖ਼ਤਰਨਾਕ ਹੋ ਸਕਦਾ ਹੈ। ਆਓ ਵੇਖੀਏ ਕਿ ਰਾਤ ਨੂੰ ਦਹੀਂ ਖਾਣ ਨਾਲ ਸਰੀਰ ‘ਤੇ ਕੀ ਪ੍ਰਭਾਵ ਪੈ ਸਕਦੇ ਹਨ:
- ਪਾਚਨ ਤੰਤਰ ‘ਤੇ ਅਸਰ
ਰਾਤ ਦੇ ਸਮੇਂ ਸਾਡਾ ਪਾਚਨ ਸਿਸਟਮ ਹੌਲੀ ਹੋ ਜਾਂਦਾ ਹੈ। ਦਹੀਂ ਦੀ ਠੰਡੀ ਤਾਸੀਰ ਪੂਰੀ ਤਰ੍ਹਾਂ ਨਹੀਂ ਪਚਦੀ, ਜਿਸ ਨਾਲ ਅਪਚ, ਗੈਸ, ਪੇਟ ਫੁੱਲਣਾ ਅਤੇ ਭਾਰੀਪਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਕਿਸੇ ਦੀ ਪਾਚਨ ਸ਼ਕਤੀ ਕਮਜ਼ੋਰ ਹੈ, ਤਾਂ ਇਹ ਹੋਰ ਵਧ ਸਕਦਾ ਹੈ। - ਗਲੇ ਦੀਆਂ ਸਮੱਸਿਆਵਾਂ
ਦਹੀਂ ਦੀ ਠੰਡੀ ਤਾਸੀਰ ਸਰਦੀ, ਖੰਘ, ਬਲਗਮ ਅਤੇ ਗਲੇ ‘ਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਖ਼ਾਸ ਕਰਕੇ ਮੋਹਲੇਧਾਰ ਮੀਂਹ ਜਾਂ ਸਰਦੀ ਦੇ ਮੌਸਮ ‘ਚ ਇਹ ਖ਼ਤਰਾ ਹੋਰ ਵਧ ਜਾਂਦਾ ਹੈ। - ਜੋੜਾਂ ਦੀਆਂ ਤਕਲੀਫਾਂ ਵਧ ਸਕਦੀਆਂ ਹਨ
ਜੇਕਰ ਤੁਹਾਨੂੰ ਗਠੀਆ ਜਾਂ ਜੋੜਾਂ ਦੀਆਂ ਸਮੱਸਿਆਵਾਂ ਹਨ, ਤਾਂ ਰਾਤ ਨੂੰ ਦਹੀਂ ਖਾਣ ਨਾਲ ਦਰਦ ਅਤੇ ਸੋਜ ਵਧ ਸਕਦੀ ਹੈ। ਆਯੁਰਵੇਦ ਅਨੁਸਾਰ, ਠੰਡੀ ਤਾਸੀਰ ਵਾਲੀਆਂ ਚੀਜ਼ਾਂ ਜੋੜਾਂ ਦੀਆਂ ਬੀਮਾਰੀਆਂ ਨੂੰ ਤੇਜ਼ ਕਰਦੀਆਂ ਹਨ। - ਗੰਭੀਰ ਬੀਮਾਰੀਆਂ ਨੂੰ ਹੋ ਸਕਦਾ ਹੈ ਵਾਧਾ
ਦਹੀਂ ਵਿੱਚ ਮੌਜੂਦ ਲਾਭਕਾਰੀ ਬੈਕਟੀਰੀਆ ਰਾਤ ਵਿੱਚ ਸਾਹ ਨਾਲ ਜੁੜੀਆਂ ਬੀਮਾਰੀਆਂ ਨੂੰ ਤੇਜ਼ ਕਰ ਸਕਦੇ ਹਨ। ਜੇ ਕਿਸੇ ਨੂੰ ਪਹਿਲਾਂ ਹੀ ਅਸਥਮਾ, ਐਲਰਜੀ ਜਾਂ ਗਲੇ ਦੀ ਸਮੱਸਿਆ ਹੈ, ਤਾਂ ਇਹ ਉਨ੍ਹਾਂ ਲਈ ਖ਼ਤਰਨਾਕ ਹੋ ਸਕਦਾ ਹੈ।
ਕੀ ਕਰਨਾ ਚਾਹੀਦਾ ਹੈ?
ਦਹੀਂ ਖਾਣਾ ਹੈ ਤਾਂ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਕਰੋ।
ਰਾਤ ਨੂੰ ਛਾਛ ਜਾਂ ਹਲਕਾ ਗਰਮ ਦੁੱਧ ਲਿਆ ਜਾ ਸਕਦਾ ਹੈ (ਡਾਕਟਰੀ ਸਲਾਹ ਦੇ ਨਾਲ)।
ਜਿਨ੍ਹਾਂ ਨੂੰ ਵਾਰ-ਵਾਰ ਸਰਦੀ-ਖੰਘ ਜਾਂ ਐਲਰਜੀ ਹੁੰਦੀ ਹੈ, ਉਨ੍ਹਾਂ ਨੂੰ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ।।
