
ਸ਼੍ਰੀ ਫਤਿਹਗੜ੍ਹ ਸਾਹਿਬ
11 ਜਨਵਰੀ 2026
ਰਿਪੋਰਟ :-ਜਗਦੇਵ ਸਿੰਘ
ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਲੀ ਬਹਿਸ ਦਾ ਚੈਲੰਜ ਕਬੂਲ ਕੀਤਾ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਆਪਣੇ ਵੱਲੋਂ ਹੀ ਨਿਸ਼ਚਿਤ ਕੀਤੇ ਸਥਾਨ ਤੇ ਮੀਡੀਆ ਸਾਹਮਣੇ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਜਿਸ ਦਾ ਉਹ ਖੁੱਲੇ ਮਾਹੌਲ ਵਿੱਚ ਜਵਾਬ ਦੇਣਗੇ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਮਾਘੀ ਦੀ ਕਾਨਫਰੰਸ ਤੋਂ ਬਾਅਦ ਕਿਸੇ ਵੀ ਸਮੇਂ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਜਾਣਗੇ ਅਤੇ ਖੁੱਲੀ ਬਹਿਸ ਨੂੰ ਲੈ ਕੇ ਚੁਣੌਤੀ ਦੇਣਗੇ ਉਹਨਾਂ ਕਿਹਾ ਕਿ ਪੰਜ ਮੁੱਦਿਆਂ ਤੇ ਉਹ ਖੁੱਲ ਕੇ ਬਹਿਸ ਕਰਨ ਲਈ ਤਿਆਰ ਹਨ ਕਿ ਉਨਾਂ ਨੇ ਪੰਜਾਬ ਦੀ ਬਿਹਤਰੀ ਤਰੱਕੀ ਅਤੇ ਵਿਕਾਸ ਲਈ ਕੀ ਕੀ ਕੀਤਾ।
ਝਿਜਰ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੁੱਖ ਮੰਤਰੀ ਵੱਲੋਂ ਪੇਸ਼ ਹੋਣ ਸਮੇਂ ਲਾਈਵ ਟੈਲੀਕਾਸਟ ਦੀ ਮੰਗ ਤੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਬਾਰੇ ਕਥਿਤ ਤੌਰ ਤੇ ਸਾਰਾ ਪੰਜਾਬ ਚੰਗੀ ਤਰ੍ਹਾਂ ਵਾਕਿਫ ਹੈ ਜਿਸ ਦੀ ਕਿਸੇ ਨੂੰ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਕਿ ਕਿਸ ਤਰ੍ਹਾਂ ਉਸ ਵੱਲੋਂ ਸ਼ਰਾਬ ਪੀ ਕੇ ਧਾਰਮਿਕ ਸਥਾਨਾਂ ਤੇ ਜਾਂਦੇ ਰਹੇ ਹਨ। ਝਿੰਜਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹਮੇਸ਼ਾ ਝੁਕ ਕੇ ਜਾਇਆ ਜਾਂਦਾ ਹੈ ਨਾ ਕਿ ਚੜ ਕੇ l
