ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕੁਝ ਦੇਰ ਪਹਿਲਾਂ ਪਟਿਆਲਾ ਦੇ ਵਿੱਚ ਦਰਮਿਆਨੀ ਬਰਸਾਤ ਹੋਈ ਹੈ। ਤਾਂ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਸੱਚ ਹੋਈ ਹੈ, ਦੱਸ ਦਈਏ ਕਿ ਵਿਭਾਗ ਦੇ ਮੁਤਾਬਿਕ ਅਗਲੇ ਕੁਝ ਦਿਨਾਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਬਰਸਾਤ ਹੋਵੇਗੀ , ਦਰਮਿਆਨੀ ਤੋਂ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਅਸਮਾਨੀ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਅਤੇ ਕਿਸਾਨਾਂ ਤੇ ਆਮ ਜਨਤਾ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।
ਤਾਂ ਨਵੀਂ ਅਪਡੇਟ ਦੇ ਅਨੁਸਾਰ ਸੰਗਰੂਰ , ਪਟਿਆਲਾ, ਬਠਿੰਡਾ ,ਮੋਗਾ , ਫਰੀਦਕੋਟ , ਫਿਰੋਜ਼ਪੁਰ, ਜਲੰਧਰ, ਤਰਨਤਾਰਨ, ਕਪੂਰਥਲਾ ਅਤੇ ਲੁਧਿਆਣਾ ਵਿੱਚ ਅੱਜ ਸ਼ਾਮ ਤੱਕ ਦਰਮਿਆਨੀ ਬਰਸਾਤ ਹੋਵੇਗੀ। ਇਸ ਦੇ ਨਾਲ ਬਿਜਲੀ ਚਮਕਣ ਦੇ ਨਾਲ -ਨਾਲ 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਜਿੱਥੇ ਅੱਜ ਕਈ ਇਲਾਕਿਆਂ ਵਿੱਚ ਰੁੱਕ-ਰੁੱਕ ਕੇ ਬਰਸਾਤ ਹੋਵੇਗੀ ਉਥੇ ਹੀ 2 ਅਗਸਤ ਨੂੰ ਅੰਮ੍ਰਿਤਸਰ, ਤਰਨਤਾਰਨ , ਮੋਗਾ ,ਫਿਰੋਜ਼ਪੁਰ, ਮੁਕਤਸਰ ਵਿੱਚ ਹਲਕੀ ਬਰਸਾਤ ਹੋਵੇਗੀ ਅਤੇ 3 ਅਗਸਤ ਨੂੰ ਬਰਸਾਤ ਦੀ ਸੰਭਾਵਨਾ ਘੱਟ ਹੈ।
ਕਈ ਜਿਲਿਆ ਵਿੱਚ 25 ਤੋਨ 50 ਫੀਸਦੀ ਹੀ ਬਰਸਾਤ ਹੋਣ ਦੀ ਉਮੀਦ ਹੈ। 4 ਅਗਸਤ ਨੂੰ ਉੱਤਰੀ ਅਤੇ ਪੂਰਬੀ ਪੰਜਾਬ ‘ਚ ਭਾਰੀ ਬਰਸਾਤ ਹੋਵੇਗੀ। ਪਠਾਨਕੋਟ , ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਭਾਰੀ ਬਰਸਾਤ ਹੋ ਸਕਦੀ ਹੈ ।

Every sunrise awakens a new adventure, waiting to be embraced.
Robert Milton
Comments are closed