
ਹੁਸ਼ਿਆਰਪੁਰ
5 ਜਨਵਰੀ 2026
ਅਮਰੀਕ ਕੁਮਾਰ
ਖਬਰ ਹੁਸ਼ਿਆਰਪੁਰ ਟਾਂਡਾ ਰੋਡ ਤੇ ਸਥਿਤ ਅੱਡਾ ਸਰਾਂ ਨਜ਼ਦੀਕ ਤੋਂ ਹੈ ਜਿੱਥੇ ਕਿ ਸਰਾਂ ਲਾਗੇ ਮੌਜੂਦ ਫੁਲਕਾਰੀ ਫਾਰਮ ਚ ਬੀਤੇ ਦਿਨੀ ਇਕ ਵਿਆਹ ਸਮਾਗਮ ਦੌਰਾਨ ਬਾਊਂਸਰਾਂ ਅਤੇ ਪੈਲਸ ਦੇ ਬੀ ਕਲਾਸ ਸਟਾਫ ਵਿਚਕਾਰ ਝਗੜਾ ਹੋ ਗਿਆ ਤੇ ਦੇਖਦੇ ਹੀ ਦੇਖਦੇ ਇਹ ਝਗੜਾ ਇਥੋਂ ਤੱਕ ਵੱਧ ਗਿਆ ਕਿ ਬਾਊਂਸਰਾਂ ਨੂੰ ਵੀ ਆਪਣੀ ਜਾਨ ਭੱਜ ਕੇ ਬਚਾਉਣੀ ਪਈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਸ਼ਾਂਤ ਭੱਲਾ ਨੇ ਕਿਹਾ ਕਿ ਉਹ ਆਪਣੀ ਟੀਮ ਜਿਨ੍ਹਾਂ ਚ ਮਹਿਲਾਵਾਂ ਵੀ ਮੌਜੂਦ ਸਨ, ਨਾਲ ਕੰਮ ਕਰਨ ਫੁਲਕਾਰੀ ਫਾਰਮ ਗਏ ਸੀ ਤੇ ਇਸ ਦੌਰਾਨ ਫਾਰਮ ਦੇ ਬੀ ਕਲਾਸ ਸਟਾਫ ਨੇ ਮਹਿਲਾਵਾਂ ਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਨ੍ਹਾਂ ਵੱਲੋਂ ਰੋਕਿਆ ਗਿਆ ਤਾਂ ਉਹ ਇਕੱਤਰ ਹੋ ਕੇ ਸਾਡੇ ਤੇ ਹਮਲਾ ਕਰ ਦਿੱਤਾ, ਸਾਡੀ ਗੱਡੀ ਵੀ ਭੰਨਤੋੜ ਕੀਤੀ ਤੇ ਮਹਿਲਾ ਦੀ ਚੈਨ ਵੀ ਝਪਟ ਲਈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਿ਼ਕਾਇਤ ਦੇ ਦਿੱਤੀ ਗਈ ਹੈ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ।ਇਸ ਮਾਮਲੇ ਤੇ ਬੋਲਦਿਆਂ ਚੌਕੀ ਇੰਚਾਰਜ ਅੱਡਾ ਸਰਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
