
ਸਿਹਤ ਲਈ ਵਰਦਾਨ ਹੈ ਸੇਬ
ਸਿਹਤ ਮਾਹਿਰ ਅਤੇ ਨਿਊਟ੍ਰੀਸ਼ਨਿਸਟ ਸਦਾ ਹੀ ਸਰੀਰ ਨੂੰ ਤੰਦਰੁਸਤ, ਉਰਜਾਵਾਨ ਅਤੇ ਬਿਮਾਰੀਆਂ ਤੋਂ ਦੂਰ ਰੱਖਣ ਲਈ ਸੇਬ ਖਾਣ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਸੁਪਰਫੂਡ ਦਾ ਪੂਰਾ ਲਾਭ ਤਦ ਹੀ ਮਿਲਦਾ ਹੈ ਜਦੋਂ ਉਸਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਖਾਧਾ ਜਾਵੇ?
ਪੋਸ਼ਕ ਤੱਤਾਂ ਨਾਲ ਭਰਪੂਰ ਸੇਬ
ਸੇਬ ਨੂੰ ਕੁਦਰਤ ਦਾ ਇੱਕ ਅਮੋਲ ਤੋਹਫ਼ਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਸਰੀਰ ਲਈ ਲੋੜੀਂਦੇ ਲਗਭਗ ਸਾਰੇ ਪੋਸ਼ਕ ਤੱਤ ਮਿਲਦੇ ਹਨ। ਇਸ ਵਿੱਚ ਫਾਈਬਰ, ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਪ੍ਰਚੂਰ ਮਾਤਰਾ ਵਿੱਚ ਹੁੰਦੇ ਹਨ। ਸੇਬ ਵਿੱਚ ਮੌਜੂਦ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਸਰੀਰ ਨੂੰ ਦਿਨ ਭਰ ਦੇ ਕੰਮਾਂ ਲਈ ਲੋੜੀਂਦੀ ਉਰਜਾ ਪ੍ਰਦਾਨ ਕਰਦੇ ਹਨ।
ਸੇਬ ਖਾਣ ਦਾ ਸਹੀ ਸਮਾਂ
ਅਕਸਰ ਲੋਕ ਕਿਸੇ ਵੀ ਸਮੇਂ ਫਲ ਖਾ ਲੈਂਦੇ ਹਨ, ਪਰ ਆਯੁਰਵੇਦ ਅਨੁਸਾਰ ਫਲਾਂ ਦਾ ਸੇਵਨ ਸੂਰਜ ਦੀ ਸਥਿਤੀ ਅਤੇ ਪਚਨ ਸ਼ਕਤੀ ਉੱਤੇ ਨਿਰਭਰ ਕਰਦਾ ਹੈ। ਸੇਬ ਖਾਣ ਦਾ ਸਭ ਤੋਂ ਉਚਿਤ ਸਮਾਂ ਸਵੇਰ ਦਾ ਹੁੰਦਾ ਹੈ। ਖਾਲੀ ਪੇਟ ਜਾਂ ਨਾਸ਼ਤੇ ਵੇਲੇ ਸੇਬ ਖਾਣ ਨਾਲ ਇਸ ਵਿੱਚ ਮੌਜੂਦ ਪੈਕਟਿਨ (ਫਾਈਬਰ) ਪਚਨ ਤੰਤਰ ਨੂੰ ਸੁਚੱਜਾ ਬਣਾਉਂਦਾ ਹੈ। ਕਿਉਂਕਿ ਸਵੇਰ ਸਮੇਂ ਸਰੀਰ ਨੂੰ ਵੱਧ ਉਰਜਾ ਦੀ ਲੋੜ ਹੁੰਦੀ ਹੈ, ਇਸ ਲਈ ਸੇਬ ਦੇ ਕਾਰਬਸ ਤੁਰੰਤ ਤਾਜ਼ਗੀ ਅਤੇ ਫੁਰਤੀ ਦਿੰਦੇ ਹਨ।
ਦੁਪਹਿਰ ਦਾ ਸਮਾਂ
ਜੇ ਤੁਸੀਂ ਸਵੇਰ ਨਹੀਂ ਖਾ ਸਕਦੇ, ਤਾਂ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਜਾਂ ਸ਼ਾਮ ਦੇ ਸਨੈਕਸ ਵਜੋਂ ਵੀ ਸੇਬ ਦਾ ਸੇਵਨ ਕੀਤਾ ਜਾ ਸਕਦਾ ਹੈ।
ਰਾਤ ਦਾ ਸਮਾਂ
ਆਯੁਰਵੇਦ ਮੁਤਾਬਕ ਰਾਤ ਸਮੇਂ ਫਲ ਖਾਣਾ ਉਚਿਤ ਨਹੀਂ ਮੰਨਿਆ ਜਾਂਦਾ। ਰਾਤ ਨੂੰ ਸੇਬ ਖਾਣ ਨਾਲ ਪਚਨ ਪ੍ਰਕਿਰਿਆ ਹੌਲੀ ਹੋ ਸਕਦੀ ਹੈ ਅਤੇ ਪੇਟ ਵਿੱਚ ਗੈਸ ਜਾਂ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਜੇ ਰਾਤ ਨੂੰ ਖਾਣਾ ਹੀ ਪਏ, ਤਾਂ ਸੌਣ ਤੋਂ ਘੱਟੋ-ਘੱਟ 2–3 ਘੰਟੇ ਪਹਿਲਾਂ ਸੇਬ ਖਾਓ ਤਾਂ ਜੋ ਇਸਨੂੰ ਪਚਣ ਲਈ ਪੂਰਾ ਸਮਾਂ ਮਿਲ ਸਕੇ।
