ਇੱਕ ਪਾਸੇ ਜਿੱਥੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਹੜ ਆਏ ਹੋਏ ਨੇ ਲੋਕ ਖਰਾਬ ਮੌਸਮ ਦੀ ਮਾਰ ਝੱਲ ਰਹੇ ਨੇ ਉੱਥੇ ਦੂਜੇ ਪਾਸੇ ਪੰਜਾਬ ਦੇ ਮੌਸਮ ਨੂੰ ਲੈ ਕੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਚਾਰ ਪੰਜ ਦਿਨਾਂ ਦੇ ਲਈ ਮੀਂਹ ਅਤੇ ਹਨੇਰੀ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ , ਹਾਲਾਂਕਿ ਇਸ ਦੌਰਾਨ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਰਸਾਤ ਹੋ ਸਕਦੀ ਹੈ ਅਜਿਹੀ ਭਵਿੱਖਬਾਣੀ ਵਿਭਾਗ ਦੇ ਵੱਲੋਂ ਕੀਤੀ ਗਈ,
ਪਿਛਲੇ ਕੁਝ ਦਿਨਾਂ ਵਾਂਗ ਲਗਾਤਾਰ ਬਰਸਾਤ ਹੋਣ ਦੀ ਕੋਈ ਵੀ ਭਵਿੱਖਬਾਣੀ ਜਿਹੜੀ ਹੈ ਉਹ ਹੁਣ ਨਹੀਂ ਕੀਤੀ ਗਈ। ਮੌਸਮ ਵਿਭਾਗ ਦੇ ਮੁਤਾਬਿਕ ਹੁਣ 8 ਸਤੰਬਰ ਤੱਕ ਸੂਬੇ ਦੇ ਕਿਸੇ ਵੀ ਜਿਲ੍ਹੇ ਦੇ ਵਿੱਚ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ। ਉੱਥੇ ਹੀ 9 ਸਤੰਬਰ ਤੋਂ ਫਿਰ ਇੱਕ ਵਾਰੀ ਇਲਾਕਿਆਂ ਦੇ ਵਿੱਚ ਤੇਜ਼ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਿਨ ਸੂਬੇ ਦੇ ਕਈ ਜਿਲ੍ਹਿਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ।
ਯਾਨੀ ਕਿ ਨੌ ਸਤੰਬਰ ਨੂੰ ਪੰਜਾਬ ਭਰ ਦੇ ਵਿੱਚ ਮੌਸਮ ਬਦਲ ਸਕਦਾ ਤੇ ਕਈ ਥਾਵਾਂ ਤੇ ਭਾਰੀ ਬਰਸਾਤ ਹੋਣ ਦੀ ਭਵਿੱਖਬਾਣੀ ਜਿਹੜੀ ਹੈ ਉਹ ਵਿਭਾਗ ਦੇ ਵੱਲੋਂ ਕੀਤੀ ਜੇਕਰ ਅਜਿਹਾ ਹੁੰਦਾ ਤਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਇਸ ਵੇਲੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਉੱਥੇ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਪੰਜਾਬ ਦੇ ਹਾਲਾਤ ਗੰਭੀਰ ਬਣੇ ਹੋਏ ਨੇ,
ਮੌਸਮ ਵਿਭਾਗ ਮੁਤਾਬਕ ਉਂਝ ਤਾਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੀ ਹਲਕੀ ਬਰਸਾਤ ਦੀ ਸੰਭਾਵਨਾ ਹੈ, ਪਰ ਕਿਸੇ ਵੀ ਇਲਾਕੇ ਵਿਚ ਤੇਜ਼ ਮੀਂਹ ਜਾਂ ਅਸਮਾਨੀ ਬਿਜਲੀ ਦਾ ਅਲਰਟ ਨਹੀਂ ਹੈ। ਇਸੇ ਤਰ੍ਹਾਂ ਕੱਲ੍ਹ ਤੋਂ ਤਰਨਤਾਰਨ ਤੋਂ ਇਲਾਵਾ ਮਾਲਵੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਬਾਰਿਸ਼ ਦੀ ਸੰਭਾਵਨਾ ਵੀ ਨਹੀਂ ਹੈ। ਹਾਲਾਂਕਿ ਬਾਕੀ ਇਲਾਕਿਆਂ ਵਿਚ ਹਲਕੀ ਬਰਸਾਤ ਹੋ ਸਕਦੀ ਹੈ।
