ਬ੍ਰਿਟਿਸ ਕੋਲੰਬੀਆ ਦੇ ਹਾਈਵੇ 97 ਅਲਾਸਕਾ ਹਾਈਵੇ, ਫੋਰਟ ਨੈਲਸ਼ਨ ਸ਼ਹਿਰ ਨੇੜੇ ਹੋਏ ਇਕ ਭਿਆਨਕ ਟਰੱਕ ਹਾਦਸੇ ਵਿਚ ਐਡਮਿੰਟਨ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਨੌਜਵਾਨਾਂ ਦੀ ਪਹਿਚਾਣ ਤਲਵਿੰਦਰ ਸਿੰਘ ਗਿੱਲ, ਉਮਰ 32 ਪਿੰਡ ਮਾੜੀ ਗੌਰ ਸਿੰਘਵਾਲੀ ਨੇੜੇ ਭਿੱਖੀਵਿੰਡ, ਹਾਲ ਵਾਸੀ ਐਡਮਿੰਟਨ ਅਤੇ ਜਜਬੀਰ ਸਿੰਘ (30) ਪਿੰਡ ਐਲੋਵਾਲ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਦਾ ਟਰੱਕ ਇਕ ਡੂੰਘੀ ਖੱਡ ਵਿਚ ਡਿੱਗ ਪਿਆ, ਜਿਸ ਦੌਰਾਨ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਪੀੜਤ ਪਰਿਵਾਰਾਂ ਤੇ ਪੰਜਾਬੀ ਭਾਈਚਾਰੇ ਨੂੰ ਵੱਡਾ ਸਦਮਾ ਲੱਗਾ ਹੈ।










