ਗੁਰਦਾਸਪੁਰ ( ਰਾਜੇਸ਼ ਅਲੂਣਾ), 2 ਅਪ੍ਰੈਲ 2022
ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆ ਨੇ ਸਕੂਲ ਉਪਰ ਲਗਾਏ ਦੋਸ਼ ਮਾਪਿਆ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਕੀਤਾ ਜਾਮ ਮੌਕੇ ਤੇ ਪਹੁੰਚੀ l ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀਆਂ ਨੇ ਕਿਹਾ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ l
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ 4 ਸਾਲ ਦੀ ਬੱਚੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੱਚੀ ਗੁਰਦਾਸਪੁਰ ਦੇ ਇਕ ਨਿੱਜੀ ਸਕੂਲ ਵਿੱਚ L KG ਜਮਾਤ ਵਿੱਚ ਪੜਦੀ ਹੈ l ਜਦ ਉਹ ਕਲ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਸਦੇ ਗੁਪਤ ਅੰਗ ਵਿਚ ਦਰਦ ਹੋ ਰਹੀ ਹੈl ਜਦ ਉਸਦੀ ਮਾਤਾ ਨੇ ਦੇਖਿਆ ਤਾਂ ਬੱਚੀ ਦੇ ਖੂਨ ਨਿਕਲ ਰਿਹਾ ਸੀl
ਜਿਸਤੋ ਬਾਅਦ ਬੱਚੀ ਨੂੰ ਸਿਵਿਲ ਹਸਪਤਾਲ ਵਿਚ ਭਜਿਆ ਗਿਆl ਉਹਨਾਂ ਕਿਹਾ ਕਿ ਬੱਚੀ ਨੇ ਦੱਸਿਆ ਹੈ ਕਿ ਉਸਦੇ ਨਾਲ ਸਕੂਲ ਵਿੱਚ ਗ਼ਲਤ ਹਰਕਤ ਕੀਤੀ ਗਈ ਹੈ l ਇਸ ਲਈ ਅਜ ਉਹਨਾਂ ਨੇ ਸਕੂਲ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਅਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ ਜਾਮ ਕਰ ਮੰਗ ਕੀਤੀ ਹੈ ਕਿ ਸਕੂਲ ਖਿਲਾਫ ਅਤੇ ਉਸ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ l
ਫਿਲਹਾਲ ਇਸ ਰੇਪ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਸਕੂਲ ਦੇ ਪ੍ਰਬੰਧਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਹਾਲੇ ਤੱਕ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ।