ਬਰਨਾਲਾ: 3 ਸਤੰਬਰ 2025
ਜਿੱਥੇ ਪੂਰੇ ਪੰਜਾਬ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਪ੍ਰਸ਼ਾਸਨ ਅਤੇ ਸਰਕਾਰਾਂ ਪੂਰੀ ਜਦੋ ਜਹਿਦ ਕਰ ਰਹੀਆਂ ਹਨ ਪਰ ਇਹ ਜਦੋ ਜਹਿਦ ਜੋ ਮਾਨਸੂਨ ਤੋਂ ਪਹਿਲਾਂ ਕਰਨੀ ਚਾਹੀਦੀ ਸੀ ਉਹ ਅੱਜ ਕਰਨੀ ਪੈ ਰਹੀ ਹੈ ਜੇ ਪਹਿਲਾਂ ਇਹ ਮਿਹਨਤ ਕੀਤੀ ਹੁੰਦੀ ਤਾਂ ਅੱਜ ਗਰੀਬ ਘਰਾਂ ਦੀਆਂ ਛੱਤਾਂ ਨਾ ਡਿੱਗਦੀਆਂ ਅਤੇ ਸ਼ਹਿਰ ਪਾਣੀ ਵਿੱਚ ਨਾ ਡੁੱਬਦੇ ।
ਜਿੱਥੇ ਕੇਂਦਰ ਸਰਕਾਰ ਵੱਲੋਂ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਹ ਸਕੀਮਾਂ ਜੇ ਸਹੀ ਤਰੀਕੇ ਨਾਲ ਜਮੀਨੀ ਪੱਧਰ ਤੇ ਪਹੁੰਚਦੀਆਂ ਹੋ ਜਾਂਦੀਆਂ ਤਾਂ ਅੱਜ ਗਰੀਬ ਘਰਾਂ ਦੀਆਂ ਛੱਤਾਂ ਨਾਲ ਡਿੱਗਦੀਆਂ ਅਤੇ ਇਹ ਮੌਤਾਂ ਵੀ ਨਾ ਹੁੰਦੀਆਂ ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ ਕਰੀਬ 65 ਸਾਲ ਅਤੇ ਨਿੰਦਰ ਕੌਰ ਪਤਨੀ ਕਰਨੈਲ ਸਿੰਘ ਉਮਰ ਕਰੀਬ 60 ਸਾਲ ਅਤੇ ਮਹਿਕਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਉਮਰ ਕਰੀਬ 13 ਸਾਲ ਪਿੰਡ ਜਾਨੀ ਪੱਤੀ ਮੌੜ ਨਾਭਾ ਥਾਣਾ ਸਹਿਣਾ ਮਕਾਨ ਦੀ ਛੱਤ ਡਿੱਗਣ ਕਾਰਨ ਦੱਬ ਗਏ । ਜਿਨਾਂ ਨੂੰ ਭਾਰੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਤਪਾ ਲਿਆਂਦਾ ਗਿਆ । ਕਰਨੈਲ ਸਿੰਘ ਅਤੇ ਨਿੰਦਰ ਕੌਰ ਦੀ ਮੌਤ ਹੋ ਗਈ ਹੈ। ਮਹਿਕਦੀਪ ਸਿੰਘ ਜੇਰੇ ਇਲਾਜ ਹੈ।
