ਅਮਰੀਕਾ–ਇਰਾਨ ਜੰਗ ਦਾ ਅਸਰ ਹੁਣ ਪੰਜਾਬ ਦੇ ਕਾਰਖਾਨਿਆਂ ‘ਤੇ ਵੀ ਪੈਣ ਲੱਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ‘ਚ ਸਥਿਤ ਦੋ ਕੌਮੀ ਖਾਦ ਕਾਰਖਾਨਿਆਂ ਬਠਿੰਡਾ ਅਤੇ ਨੰਗਲ ਵਿਚ ਯੂਰੀਆ ਖਾਦ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ। ਅਜਿਹਾ ਯੂਰੀਆ ਦੇ ਉਤਪਾਦਨ ਲਈ ਵਰਤੀ ਜਾਂਦੀ ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਵਿਚ ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ (ਗੇਲ) ਵਲੋਂ 10 ਫੀਸਦੀ ਤੱਕ ਕਟੌਤੀ ਕਰਨ ਕਰਕੇ ਕੀਤਾ ਗਿਆ ਹੈ। ਯੂਰੀਆ ਦਾ ਉਤਪਾਦਨ ਬੰਦ ਹੋਣ ਕਰਕੇ ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਖਾਦ ਦੀ ਵੱਡੀ ਕਿਲਤ ਨਾਲ ਜੁਝਣਾ ਪੈ ਸਕਦਾ ਹੈ।










