Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਭਾਜਪਾ ਵੱਲੋਂ ਇਕੱਲੇ ਚੋਣ ਲੜਨ ਦੇ ਐਲਾਨ ’ਤੇ ਸੁਖਬੀਰ ਬਾਦਲ ਦਾ ਜਵਾਬ
Political

ਭਾਜਪਾ ਵੱਲੋਂ ਇਕੱਲੇ ਚੋਣ ਲੜਨ ਦੇ ਐਲਾਨ ’ਤੇ ਸੁਖਬੀਰ ਬਾਦਲ ਦਾ ਜਵਾਬ

Email :

 ਮੋਗਾ ਰੈਲੀ ਵਿੱਚ ਅਮਿਤ ਸ਼ਾਹ ਵੱਲੋਂ 2027 ਦੀਆਂ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਦੂਜੀਆਂ ਪਾਰਟੀਆਂ ਕੀ ਕਹਿੰਦੀਆਂ ਜਾਂ ਕਰਦੀਆਂ ਹਨ, ਇਸ ਨਾਲ ਅਕਾਲੀ ਦਲ ਦਾ ਕੋਈ ਸਰੋਕਾਰ ਨਹੀਂ ਹੈ ਅਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ।

ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਉਨ੍ਹਾਂ (ਭਾਜਪਾ) ਦਾ ਸਵਾਗਤ ਹੈ। ਹਰ ਪਾਰਟੀ ਨੂੰ ਆਪਣੇ ਫੈਸਲੇ ਲੈਣ ਦਾ ਹੱਕ ਹੈ। ਅਸੀਂ ਤਾਂ ਪਾਰਲੀਮੈਂਟ ਵਿਚ ਵੀ ਇਕੱਲੇ ਲੜੇ ਸੀ। ਅਕਾਲੀ ਦਲ ਇਕ ਅਸੂਲੀ ਪਾਰਟੀ ਹੈ। ਸਾਡੇ ਵਾਸਤੇ ਪੰਜਾਬ, ਇਥੋਂ ਦੇ ਲੋਕ ਅਤੇ ਸੂਬੇ ਦੀਆਂ ਮੰਗਾਂ ਪਹਿਲਾਂ ਹਨ। ਅਸੀਂ ਇਥੇ ਰਾਜ ਕਰਨ ਲਈ ਨਹੀਂ ਆਉਂਦੇ, ਸੂਬੇ ਦੇ ਲੋਕਾਂ ਦੀ ਲੜਾਈ ਲੜਨ ਆਉਂਦੇ ਹਾਂ।ਸੁਖਬੀਰ ਬਾਦਲ ਨੇ ‘ਬਾਹਰਲੀਆਂ ਪਾਰਟੀਆਂ’ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀਆਂ ਪੰਜਾਬ ਵਿੱਚ ਸਿਰਫ਼ ਰਾਜ ਕਰਨ ਲਈ ਆਉਂਦੀਆਂ ਹਨ, ਜਦੋਂ ਕਿ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। 

ਉਨ੍ਹਾਂ ਕਿਹਾ ਕਿ ਸਾਡੇ ਲਈ ਪੰਜਾਬ ਦੇ ਹਿੱਤ ਸਭ ਤੋਂ ਉੱਪਰ ਅਤੇ ਸਰਵਉੱਚ ਹਨ। ਬਾਦਲ ਨੇ ਪੰਜਾਬੀਆਂ ਦੀ ਸੂਝ-ਬੂਝ ’ਤੇ ਭਰੋਸਾ ਜਤਾਉਂਦਿਆਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਏਗੀ। ਉਨ੍ਹਾਂ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਹੁਣ ਪੰਜਾਬੀਅਤ ਦੇ ਮੁੱਦੇ ’ਤੇ ਚੋਣ ਮੈਦਾਨ ਵਿੱਚ ਉੱਤਰੇਗਾ।

Leave a Reply

Your email address will not be published. Required fields are marked *

Related Posts