ਬਠਿੰਡਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰ ਨੱਤ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸੂਤਰਾਂ ਅਨੁਸਾਰ, ਦਵਿੰਦਰ ਨੇ ਮੌਤ ਤੋਂ ਪਹਿਲਾਂ 9 ਮਿੰਟ ਦੀ ਵੀਡੀਓ ਬਣਾਈ, ਜਿਸ ਵਿੱਚ ਉਸ ਨੇ ਇੱਕ ਬਿਲਡਰ ‘ਤੇ 4 ਕਰੋੜ ਰੁਪਏ ਹੜਪਣ ਦੇ ਇਲਜ਼ਾਮ ਲਗਾਏ। ਉਸ ਨੇ ਕਿਹਾ ਕਿ ਉਸ ਨਾਲ ਵੱਡਾ ਧੋਖਾ ਹੋਇਆ ਅਤੇ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ।
ਇਹ ਘਟਨਾ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।











