Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Trending
  • ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ
Crime

ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ

Email :


ਜਲੰਧਰ ਦੇ ਸੋਹਲ ਜਾਗੀਰ ਪਿੰਡ ਵਿਚ ਦਾਦੀ ਨਾਲ ਜ਼ਿਆਦਾ ਪਿਆਰ ਤੇ ਉਸ ਨਾਲ ਸੌਣ ਦੀ ਜ਼ਿੱਦ ਕਰਨ ਕਾਰਨ 6 ਸਾਲ ਦੇ ਇਕਲੌਤੇ ਪੁੱਤਰ ਅਰਸ਼ਪ੍ਰੀਤ ਸਿੰਘ ਦੀ ਉਸ ਦੀ ਆਪਣੀ ਮਾਂ ਵਲੋਂ ਚਾਕੂ ਮਾਰ ਕੇ ਹੱਤਆ ਕਰ ਦਿੱਤੀ ਗਈ ਸੀ। ਅਦਾਲਤ ਨੇ ਦੋਸ਼ੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਅਤੇ 50,000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਇਹ ਮਾਮਲਾ 8 ਜੂਨ, 2020 ਦਾ ਹੈ। ਦੋਸ਼ੀ ਔਰਤ ਨੇ ਆਪਣੇ ਪੁੱਤਰ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਬੱਚਾ ਆਪਣੇ ਦਾਦਾ-ਦਾਦੀ ਨਾਲ ਸੌਣ ਦੀ ਜ਼ਿੱਦ ਕਰ ਰਿਹਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਅਵਤਾਰ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸ ਦਾ ਪੋਤਾ ਅਰਸ਼ਪ੍ਰੀਤ ਸਿੰਘ ਆਪਣੀ ਦਾਦੀ ਚਰਨਜੀਤ ਕੌਰ ਦੇ ਬਹੁਤ ਨੇੜੇ ਸੀ ਅਤੇ ਉਸਨੂੰ ਬਹੁਤ ਪਿਆਰ ਕਰਦਾ ਸੀ। ਇਸ ਕਾਰਨ ਕੁਲਵਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਵਿਚਕਾਰ ਅਕਸਰ ਬਹਿਸ ਹੁੰਦੀ ਰਹਿੰਦੀ ਸੀ। 8 ਜੂਨ, 2020 ਨੂੰ, ਉਸਨੇ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕੀਤੀ ਅਤੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਇਕ ਰਾਤ ਕੁਲਵਿੰਦਰ ਨੇ ਆਪਣੇ ਪੁੱਤਰ ਦੀ ਹੱਤਿਆ ਕਰ ਦਿੱਤੀ।

ਘਟਨਾ ਵਾਲੀ ਰਾਤ, ਲਗਭਗ 9:30 ਵਜੇ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਆਪਣੇ ਘਰ ਦੀ ਲਾਬੀ ਵਿਚ ਬੈਠੇ ਸਨ, ਜਦੋਂ ਕਿ ਕੁਲਵਿੰਦਰ ਕੌਰ ਆਪਣੇ ਪੁੱਤਰ ਅਰਸ਼ਪ੍ਰੀਤ ਨਾਲ ਲਿਵਿੰਗ ਰੂਮ ਵਿਚ ਸੀ। ਅਚਾਨਕ ਉਨ੍ਹਾਂ ਨੇ ਬੱਚੇ ਦੀ ਚੀਕ ਸੁਣੀ। ਜਦੋਂ ਉਹ ਕਮਰੇ ਵਿਚ ਦਾਖਲ ਹੋਏ, ਤਾਂ ਉਨ੍ਹਾਂ ਨੇ ਅਰਸ਼ਪ੍ਰੀਤ ਨੂੰ ਬਿਸਤਰੇ ’ਤੇ ਖੂਨ ਨਾਲ ਲੱਥਪੱਥ ਪਿਆ ਦੇਖਿਆ,ਅਤੇ ਕੁਲਵਿੰਦਰ ਕੌਰ ਨੇ ਸਬਜ਼ੀ ਵਾਲਾ ਚਾਕੂ ਫੜਿਆ ਹੋਇਆ ਸੀ। ਦੋਸ਼ ਹੈ ਕਿ ਕੁਲਵਿੰਦਰ ਕੌਰ ਨੇ ਆਪਣੇ ਪੁੱਤਰ ਦੇ ਪੇਟ ਵਿਚ ਦੋ ਵਾਰ ਕੀਤੇ ਅਤੇ ਫਿਰ ਮੌਕੇ ’ਤੋਂ ਭੱਜ ਗਈ।

ਗੰਭੀਰ ਰੂਪ ’ਚ ਜ਼ਖ਼ਮੀ ਅਰਸ਼ਪ੍ਰੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ। ਗਵਾਹਾਂ ਦੇ ਬਿਆਨਾਂ, ਸਬੂਤਾਂ ਅਤੇ ਜਾਂਚ ਦੇ ਆਧਾਰ ’ਤੇ ਅਦਾਲਤ ਨੇ ਕੁਲਵਿੰਦਰ ਕੌਰ ਨੂੰ ਦੋਸ਼ੀ ਪਾਇਆ। ਆਪਣੇ ਫੈਸਲੇ ਵਿਚ ਅਦਾਲਤ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਹੈ ਜਿਸ ਵਿਚ ਇਕ ਮਾਂ ਨੇ ਆਪਣੇ ਮਾਸੂਮ ਪੁੱਤਰ ਦੀ ਜਾਨ ਲੈ ਲਈ। ਅਜਿਹੇ ਅਪਰਾਧਾਂ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ, ਤਾਂ ਜੋ ਸਮਾਜ ਨੂੰ ਇਕ ਸਪੱਸ਼ਟ ਸੁਨੇਹਾ ਜਾ ਸਕੇ।

Leave a Reply

Your email address will not be published. Required fields are marked *

Related Posts