Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Trending
  • BSF ਕਾਂਸਟੇਬਲ ਦੀ ਹਿਰਾਸਤ ‘ਚ ਮੌਤ ਮਾਮਲੇ ‘ਚ ਵੱਡਾ ਐਕਸ਼ਨ, NCB ਦੇ ਜਾਂਚ ਅਧਿਕਾਰੀ ਨੂੰ ਕੀਤਾ ਮੁਅੱਤਲ
Crime

BSF ਕਾਂਸਟੇਬਲ ਦੀ ਹਿਰਾਸਤ ‘ਚ ਮੌਤ ਮਾਮਲੇ ‘ਚ ਵੱਡਾ ਐਕਸ਼ਨ, NCB ਦੇ ਜਾਂਚ ਅਧਿਕਾਰੀ ਨੂੰ ਕੀਤਾ ਮੁਅੱਤਲ

Email :


ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਦੀ ਹਿਰਾਸਤ ਵਿਚ ਹੋਈ ਬੀ ਐੱਸ ਐੱਫ (BSF) ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਤੋਂ ਮਗਰੋਂ ਵੱਡਾ ਐਕਸ਼ਨ ਲਿਆ ਗਿਆ ਹੈ। NCB ਦੇ ਜਾਂਚ ਅਧਿਕਾਰੀ ਆਕਾਸ਼ ਰਾਏ ਨੂੰ ਮੁਅੱਤਲ ਕੀਤਾ ਗਿਆ ਹੈ।

ਦੱਸ ਦੇਈਏ ਕਿ ਜਸਵਿੰਦਰ ਸਿੰਘ ਦੀ ਹਿਰਾਸਤ ਦੌਰਾਨ ਮੌਤ ਹੋਈ ਸੀ ਤੇ ਪਰਿਵਾਰ ਨੇ ਹਿਰਾਸਤ ਦੌਰਾਨ ਤਸ਼ੱਦਦ ਦੇ ਇਲਜ਼ਾਮ ਲਗਾਏ ਸੀ। ਪੋਸਟਮਾਰਟਮ ਰਿਪਰੋਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਉਸ ਦੇ ਸਰੀਰ ਦੇ ਬਾਹਰਲੇ ਹਿੱਸਿਆਂ ‘ਤੇ 34 ਸੱਟਾਂ ਦੇ ਨਿਸ਼ਾਨ ਮਿਲੇ।

ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਨੂੰ 3 ਮਾਰਚ ਨੂੰ ਐੱਨ ਸੀ ਬੀ ਨੇ ਮੀਰਾਂ ਸਾਹਿਬ ਚੌਕ ਨੇੜੇ ਨਸ਼ਿਆਂ ਨਾਲ ਸਬੰਧਤ ਇੱਕ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਹ ਉਸ ਸਮੇਂ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਆਪਣੇ ਪਿੰਡ ਦੀਵਾਨਗੜ੍ਹ ਵਾਪਸ ਜਾ ਰਿਹਾ ਸੀ ਅਤੇ ਆਪਣੀ ਮਾਂ ਲਈ ਦਵਾਈਆਂ ਲੈ ਕੇ ਆ ਰਿਹਾ ਸੀ, ਜੋ ਉਸ ਸਮੇਂ ਉਸ ਦੇ ਨਾਲ ਹੀ ਸੀ। ਐੱਨ ਸੀ ਬੀ ਅਧਿਕਾਰੀਆਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ 20 ਮਾਰਚ ਨੂੰ ਕੇਸ ਵਿੱਚ ਬਰਾਮਦਗੀ ਲਈ ਜੰਮੂ ਤੋਂ ਅੰਮ੍ਰਿਤਸਰ ਹੁੰਦੇ ਹੋਏ ਤਰਨਤਾਰਨ ਲਿਜਾਂਦੇ ਸਮੇਂ ਜਸਵਿੰਦਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ।

Leave a Reply

Your email address will not be published. Required fields are marked *

Related Posts