ਮੁੰਬਈ,2 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Actress Dia Mirza pregnant: ਇਨੀਂ ਦਿਨੀਂ ਆਪਣੇ ਪਤੀ ਵੈਭਵ ਰੇਖੀ ਅਤੇ ਉਨ੍ਹਾਂ ਦੀ ਧੀ ਸਮਾਇਰਾ ਨਾਲ ਅਦਾਕਾਰਾ ਦੀਆਂ ਮਿਰਜ਼ਾ ਨਾਲ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ।ਅਦਾਕਾਰਾ ਆਪਣੇ ਪਤੀ ਨਾਲ ਖ਼ੂਬ ਮਸਤੀ ਕਰ ਰਹੀ ਹੈ।ਮਸਤੀ ਦੀਆਂ ਵੀਡਿਓ ਅਤੇ ਤਸਵੀਰਾਂ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ਾਝੀਆਂ ਕਰ ਰਹੀ ਹੈl
ਇਸ ਦੌਰਾਨ ਤਸਵੀਰ ‘ਚ ਦੀਆ ਰੈੱਡ ਰੰਗ ਦੀ ਡਰੈੱਸ ‘ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਸਮੁੰਦਰ ਦੇ ਕਿਨਾਰੇ ਖੜ੍ਹੀ ਹੈ ਅਤੇ ਬੇਬੀ ਬੰਪ ਫਲਾਂਟ ਕਰ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਦੀਆ ਨੇ ਲਿਖਿਆ ਕਿ ‘ਪ੍ਰਿਥਵੀ ਮਾਂ ਵੱਲੋਂ ਹੀ ਮੈਨੂੰ ਆਸ਼ੀਰਵਾਦ ਮਿਲਿਆ ਹੈ। ਆਪਣੇ ਗਰਭ ‘ਚ ਇਸ ਖ਼ੂਬਸੂਰਤ ਅਹਿਸਾਸ ਨੂੰ ਪਲਦੇ ਹੋਏ ਦੇਖ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਬਹੁਤ ਹੀ ਸਿੰਪਲ ਤਰੀਕੇ ਨਾਲ 15 ਫਰਵਰੀ ਨੂੰ ਵੈਭਵ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਇਕ ਮਹਿਲਾ ਪੰਡਿਤ ਨੇ ਕਰਵਾਇਆ ਸੀ। ਮਿਰਜ਼ਾ ਅਤੇ ਵੈਭਵ ਦੇ ਵਿਆਹ ਦੀਆਂ ਤਸਵੀਰ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਈਆਂ ਸਨ।