ਮੁੰਬਈ,3 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
ਫਿਲਮੀ ਸਿਤਾਰਿਆਂ ‘ਤੇ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹੁਣ ਤੱਕ ਬਹੁਤ ਸਾਰੇ ਅਦਾਕਾਰ ਕੋਰੋਨਾ ਦਾ ਸ਼ਿਕਾਰ ਹੋ ਚੱੁਕੇ ਹਨ ਤੇ ਹੁਣ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ‘ਇੰਡੀਅਨ ਆਈਡਲ 12’ ਦੇ ਹੋਸਟ ਆਦਿਿਤਆ ਨਾਰਾਇਣ ਤੇ ਉਸ ਦੀ ਪਤਨੀ ਸ਼ਵੇਤਾ ਅਗਰਵਾਲ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੇ ਆਪਣੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਇਹਨਾਂ ਤੋਂ ਪਹਿਲਾਂ ਰਣਬੀਰ ਕਪੂਰ, ਕਾਰਤਿਕ ਆਰੀਅਨ, ਮਨੋਜ ਬਾਜਪਾਈ, ਆਮਿਰ ਖ਼ਾਨ ਤੇ ਆਰ. ਮਾਧਵਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।ਮਾਧਵਨ ਉਸ ਨੇ ਆਪਣੀ ਪੋਸਟ ’ਚ ਲਿਖਿਆ ਹੈ, ‘ਬਦਕਿਸਮਤੀ ਨਾਲ ਮੈਂ ਤੇ ਮੇਰੀ ਪਤਨੀ ਸ਼ਵੇਤਾ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਏ ਹਾਂ। ਅਸੀਂ ਇਕਾਂਤਵਾਸ ’ਚ ਹਾਂ। ਕਿਰਪਾ ਕਰਕੇ ਸੁਰੱਖਿਅਤ ਰਹੋ। ਨਿਯਮਾਂ ਦੀ ਲਗਾਤਾਰ ਪਾਲਣਾ ਕਰੋ ਤੇ ਸਾਨੂੰ ਆਪਣੀਆਂ ਦੁਆਵਾਂ ’ਚ ਰੱਖੋ। ਇਹ ਸਮਾਂ ਵੀ ਲੰਘ ਜਾਵੇਗਾ।’
ਕੋਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਬਾਲੀਵੁੱਡ ਹੌਲੀ-ਹੌਲੀ ਆਪਣੇ ਸਾਧਾਰਨ ਕੰਮਕਾਜ ਵੱਲ ਵੱਧ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਤੇ ਕਈ ਬਾਲੀਵੁੱਡ ਕਲਾਕਾਰ ਇਸ ਦੀ ਲਪੇਟ ’ਚ ਆ ਚੁੱਕੇ ਹਨ। ਆਦਿਿਤਆ ਨਾਰਾਇਣ ਨੇ ਪਿਛਲੇ ਸਾਲ 1 ਦਸੰਬਰ ਨੂੰ ਸ਼ਵੇਤਾ ਅਗਰਵਾਲ ਨਾਲ ਵਿਆਹ ਕਰਵਾਇਆ ਸੀ।