ਫਰੀਦਕੋਟ (ਗਗਨਦੀਪ ਸਿੰਘ ),3 ਮਾਰਚ
ਜਿਥੇ ਇਹਨੀਂ ਦਿਨੀ ਕਥਿਤ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿਖੇ ਬੀਤੇ ਕਰੀਬ 3 ਮਹੀਨਿਆ ਤੋਂ ਧਰਨਾਂ ਲਗਾ ਕੇ ਕਿਸਾਨਾਂ ਦੇ ਚੰਗੇਰੇ ਭਵਿੱਖ ਲਈ ਕੇਂਦਰੀ ਖੇਤੀਬਾੜੀ ਕਾਨੰੁਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ ਜੋ ਰਿਵਾਇਤੀ ਖੇਤੀ ਦੇ ਨਾਲ ਨਾਲ ਕੁਦਰਤੀ ਖੇਤੀ ਕਰ ਕੇ ਜਿਥੇ ਜਹਿਰ ਮੁਕਤ ਅਨਾਜ ਆਪਣੇ ਪਰਿਵਾਰ ਲਈ ਉਗਾ ਰਹੇ ਹਨ ਉਥੇ ਹੀ ਉਹ ਆਪਣੇ ਖੇਤ ਵਿਚ ਉਘਾਏ ਜਹਿਰ ਮੁਕਤ ਖੇਤੀ ਉਤਪਾਦਾਂ ਨੂੰ ਖੁਦ ਪ੍ਰੋਸੈਸ ਕਰ ਕੇ ਵੇਚਦੇ ਹਨ ਅਤੇ ਚੰਗਾ ਮੁਨਾਫਾ ਕਮਾ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਕਿਸਾਨ ਨਾਲ ਮਿਲਾਉਣ ਜਾ ਰਹੇ ਹਾਂ ਜੋ ਆਪਣੇ ਖੇਤ ਵਿਚ ਜਿੱਥੇ ਵੱਖ ਵੱਖ ਖੇਤੀ ਉਤਪਾਦ ਉਘਾ ਕੇ ਉਹਨਾਂ ਨੂੰ ਪਰੋਸੈਸ ਕਰ ਕੇ ਵੇਚ ਰਿਹਾ ਉਥੇ ਹੀ ਉਹ ਆਪਣੇ ਘਰ ਅੰਦਰ ਗਊਆਂ ਦਾ ਦੇ ਦੁੱਧ ਤੋਂ ਬਣੇ ਉਤਪਾਦ ਵੀ ਬਣਾ ਕੇ ਵੇਚ ਰਿਹਾ ਹੈ ਅਤੇ ਸੱਭ ਤੋਂ ਵੱਡੀ ਗੱਲ ਉਸ ਨੂੰ ਆਪਣੇ ਉਤਪਾਦਾਂ ਲਈ ਮੰਡੀ ਕਰਨ ਲਈ ਕਿਸੇ ਵਿਸੇਸ ਮੰਡੀ ਦੀ ਲੋੜ ਨਹੀਂ ਹੈ ਸਗੋ ਉਸ ਦੇ ਉਤਪਾਦਾਂ ਦੀ ਗੁਣਵਧਤਾ ਦੇ ਚਲਦੇ ਲੋਕ ਖੁਦ ਆ ਕੇ ਉਸ ਦੇ ਘਰੋਂ ਉਸ ਦੇ ਉਤਪਾਦ ਖ੍ਰੀਦਦੇ ਹਨ ।
ਫਰੀਦਕੋਟ ਜਿਲ੍ਹੇ ਦੇ ਪਿੰਡ ਰੁਮਾਣਾ ਅਲਬੇਲ ਸਿੰਘ ਵਾਲਾ ਜਿਸ ਨੂੰ ਟੇਸ਼ਨ ਵਾਲਾ ਰੁਮਾਣਾ ਵੀ ਕਿਹਾ ਜਾਂਦਾ ਦਾ ਕਿਸਾਨ ਸਤਿਕਾਰ ਸਿੰਘ ਇਹਨੀਂ ਦਿਨੀ ਬਾਕੀ ਕਿਸਾਨਾਂ ਲਈ ਮਿਸਾਲ ਬਣਿਆਂ ਹੋਇਆ। ਸਤਿਕਾਰ ਸਿੰਘ ਨੇ ਆਪਣੀ ਜਮੀਨ ਵਿਚ ਘਰ ਦੇ ਨਾਲ ਲਗਦੀ ਕਰੀਬ 3 ਏਕੜ ਵਿਚ ਜਹਿਰ ਮੁਕਤ ਖੇਤੀ ਸੁਰੂ ਕੀਤੀ ਸੀ ਜਿਸ ਕਾਰਨ ਜਿਥੇ ਅੱਜ ਉਸ ਦਾ ਆਪਣੇ ਇਲਾਕੇ ਵਿਚ ਇਕ ਚੰਗੇ ਕਿਸਾਨ ਵਜੋਂ ਨਾਂਮ ਬਣਿਆ ਹੋਇਆ ਉਥੇ ਹੀ ਉਹ ਆਪਣੇ ਇਸ ਸੁਚੱਜੇ ਕਾਰਜ ਕਾਰਨ ਬਾਕੀ ਕਿਸਾਨਾਂ ਲਈ ਪ੍ਰੇਰਣਾਂ ਸ਼ਰੋਤ ਬਣਿਆਂ ਹੋਇਆ। ਸਤਿਕਾਰ ਸਿੰਘ ਆਪਣੇ ਖੇਤ ਵਿਚ ਗੰਨਾਂ ਉਗਾ ਕੇ ਉਸ ਤੋਂ ਗੁੜ ਅਤੇ ਸ਼ੱਕਰ ਬਣਾ ਕੇ ਵੇਚਦੇ ਹਨ, ਵੱਖ ਵੱਖ ਦਾਲਾਂ, ਕਣਕ ਅਤੇ ਝੋਨਾਂ ਆਦਿ ਵੀ ਉਘਾਉਂਦੇ ਹਨ। ਇਸ ਵਕਤ ਉਹਨਾਂ ਦੇ ਖੇਤ ਵਿਚ ਦੋ ਤਰਾਂ ਦੇ ਛੋਲੇ, ਕਰੀਬ 4 ਕਿਸਮਾਂ ਦਾ ਗੰਨਾਂ, ਚੁਕੰਦਰ, ਹਾਲੋਂ,2 ਕਿਸਮ ਦੀ ਅਲਸੀ , ਦੇਸੀ ਨਿੰਬੂ ਆਦਿ ਉਘਾਏ ਜਾ ਰਹੇ ਹਨ ਉਥੇ ਹੀ ਉਹਨਾਂ ਵਾਲੋਂ ਵੱਖ ਵੱਖ ਤਰਾਂ ਦੇ ਐਟੀਬਾਇਟਿਕ ਪੌਦੇ ਵੀ ਉਘਾਏ ਜਾ ਰਹੇ ਹਨ ਜਿਨਾਂ ਵਿਚੋਂ ਅਹਿਮ ਹੈ ਇਨਸੋਲੀਨ ਦਾ ਪੌਦਾ।
ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਸਤਿਕਾਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਕਰੀਬ 5 ਸਾਲ ਪਹਿਲਾਂ ਖੇਤ ਿਵਿਰਾਸ਼ਤ ਮਿਸ਼ਨ ਅਤੇ ਖੇਤੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ 3 ਏਕੜ ਵਿਚ ਸੁਰੂ ਕੀਤੀ ਗਈ ਸੀ ਜਿਸ ਨੂੰ ਉਹ ਹੌਲੀ ਹੌਲੀ ਵਧਾ ਰਿਹਾ। ਉਹਨਾਂ ਦੱਸਿਆ ਕਿ ਸੁਰੂ ਸੁਰੂ ਵਿਚ ਜਦ ਜਮੀਨ ਵਿਚ ਬਿਨਾਂ ਰੇਅ ਸਪਰੇਅ ਦੇ ਫਸਲ ਬੀਜੀ ਗਈ ਤਾਂ ਫਸਲ ਬਹੁਤ ਘੱਟ ਪੈਦਾ ਹੋਈ ਅਤੇ ਰਿਸ਼ਤੇਦਾਰਾਂ ਅਤੇ ਸਾਕ ਸੰਬੰਧੀਆ ਨੇ ਕਿਹਾ ਕਿ ਕਿਉਂ ਪੰਗੇ ਲੈ ਰਿਹਾ। ਉਹਨਾਂ ਕਿਹਾ ਕਿ ਪਰ ਉਸ ਦੀ ਪਤਨੀ ਵੀਰਪਾਲ ਕੌਰ ਨੇ ਹੱਲਾਸੇਰੀ ਦਿੱਤੀ ਅਤੇ ਉਸ ਨੇ ਖੇਤੀ ਸੁਰੂ ਕੀਤੀ ਜਿਸ ਵਿਚੋਂ ਅੱਜ ਉਸ ਨੰੁ ਜਿਥੇ ਉਸ ਨੂੰ ਆਪਣੇ ਪਰਿਵਾਰ ਲਈ ਜਹਿਰ ਮੁਕਤ ਅਨਾਜ ਮਿਲ ਰਿਹਾ ਉਥੇ ਹੀ ਉਹ ਆਪਣੀਆਂ ਤਿਆਰ ਕੀਤੀਆਂ ਫਸਲਾਂ ਨੂੰ ਪ੍ਰੋਸੈਸ ਕਰ ਕੇ ਖੁਦ ਇਸ ਨੂੰ ਵੇਚ ਰਿਹਾ ਅਤੇ ਉਸ ਨੰੁ ਆਪਣੀ ਫਸਲ ਵੇਚਣ ਲਈ ਬਾਹਰ ਕਿਸੇ ਵੀ ਨਹੀਂ ਜਾਣਾ ਪੈਂਦਾ ਸਗੋਂ ਉਸ ਦੇ ਉਤਪਾਦਾਂ ਦੀ ਗੁਣਵਧਤਾ ਦੇ ਚਲਦੇ ਲੋਕਖੁਦ ਉਹਨਾਂ ਦੇ ਘਰ ਤੋਂ ਆ ਕੇ ਸਾਰੇ ਉਤਪਾਦ ਖ੍ਰੀਦਦੇ ਹਨ।
ਇਸ ਮੌਕੇ ਕਿਸਾਨ ਸਤਿਕਾਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਲ ਮਿਲ ਕੇ ਖੇਤ ਵਿਚ ਕੰਮ ਕਰਦੀ ਹੈ ਅਤੇ ਜਹਿਰ ਮੁਕਤ ਫਸਲਾਂ ਉਘਾ ਕੇ ਜਿਥੇ ਉਹ ਆਪਣੇ ਘਰ ਵਿਚ ਜਹਿਰ ਮੁਕਤ ਅਨਾਜ ਵਰਤਦੇ ਹਨ ਉਥੇ ਹੀ ਉਹ ਇਹਨਾ ਨੂੰ ਪ੍ਰੋਸੈਸ ਕਰ ਰਕੇ ਵੇਚਦੇ ਹਨ ਅਤੇ ਗ੍ਰਾਹਕ ਉਹਨਾਂ ਦੇ ਘਰ ਆ ਕੇ ਸਾਰਾ ਸਮਾਨ ਖ੍ਰੀਦਦੇ ਹਨ। ਅਤੇ ਉਹਨਾਂ ਨੂੰ ਵਧੀਆ ਮੁਨਾਫਾ ਵੀ ਹੋ ਰਿਹਾ। ਉਹਨਾਂ ਕਿਹਾ ਕਿ ਉਹ ਕਿਸਾਨ ਵੀਰਾਂ ਅਤੇ ਉਹਨਾਂ ਦੀਆਂ ਸਵਾਣੀਆਂ ਨੂੰ ਵੀ ਅਪੀਲ ਕਰਦੀ ਹੈ ਕਿ ਆਪਣੇ ਖੇਤਾਂ ਵਿਚ ਜਹਿਰ ਮੁਕਤ ਖੇਤੀ ਕਰੀਏ ਤਾਂ ਜੋ ਜਿਥੇ ਸਾਨੂੰ ਖੁਦ ਲੲ ਿਜਹਿਰ ਮੁਕਤ ਅਨਾਜ ਮਿਲ ਸਕੇਗਾ ਉਥੇ ਹੀ ਇਸ ਨੂੰ ਮਾਰਕੀਟ ਵੇਚ ਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕੇਗਾ।