ਮੁਜ਼ਫਰਪੁਰ,2 ਫਰਵਰੀ (ਸਕਾਈ ਨਿਊਜ਼ ਬਿਊਰੋ)
ਬਿਹਾਰ ਦੇ ਮੁਜ਼ਫਰਪੁਰ ਜ਼ਿਲੇ੍ਹ ਉਸ ਸਮੇਂ ਲੋਕ ਹੈਰਾਨ ਹੋ ਗਏ ਜਦੋਂ ਸ਼ਨੀਵਾਰ ਨੂੰ ਇੱਕ ਮੁਰਦੇ ਦੇ ਜ਼ਿੰਦਾ ਹੋਣ ਦੀ ਅਫਵਾਹ ਮਗਰੋਂ ਬਾਜ਼ਾਰ ਵਿੱਚ ਹਫੜਾ ਦਫੜੀ ਮੱਚ ਗਈ।ਵਾਪਰੀ ਇਸ ਘਟਨਾ ਤੋਂ ਬਾਅਦ ਲੋਕ ਡਰ ਗਏ ਅਤੇ ਇੱਧਰ ਉੱਧਰ ਭੱਜਣ ਲੱਗੇ ।
ਦਰਸਅਲ, ਸ਼ਨੀਵਾਰ ਯਾਨੀ ਸ਼ਹੀਦੀ ਦਿਵਸ ਵਾਲੇ ਦਿਨ ਮੁਜਫਰਪੁਰ ਦੇ ਰਹਿਣ ਵਾਲੇ ਅਸ਼ੋਕ ਭਾਰਤੀ ਜੋ ਪੇਸ਼ ਤੋਂ ਐਡਵੋਕੇਟ ਹਨ, ਆਪਣੀ ਟੀਮ ਨਾਲ ਮਿਲ ਕੇ ਮਹਾਤਮਾ ਗਾਂਧੀ ਦੀ ਸ਼ਹਾਦਤ ‘ਤੇ ਇੱਕ ਨਾਟਕ ਕਰ ਰਹੇ ਸੀ। ਇਸ ਪ੍ਰੋਗਰਾਮ ਤਹਿਤ ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਯਾਤਰਾ ਕੱਢੀ ਜਾ ਰਹੀ ਸੀ। ਇੱਕ ਵਿਅਕਤੀ ਮਹਾਤਮਾ ਗਾਂਧੀ ਬਣ ਕੇ ਅਰਥੀ ਤੇ ਲੇਟ ਗਿਆ।
ਇੱਕ ਗੱਡੀ ਇਸ ਅਰਥੀ ਨੂੰ ਪੂਰੇ ਜ਼ਿਲ੍ਹੇ ਵਿੱਚ ਘੁੰਮਾ ਰਹੀ ਸੀ। ਇਸ ਦੌਰਾਨ ਨਾਟਕੀ ਯਾਤਰਾ ਵਿੱਚ ਮੌਜੂਦ ਲੋਕ ਨਾਟਕ ਵਿੱਚ ਹੀ ਆਪਣੇ-ਆਪਣੇ ਕੰਮ ਲਈ ਇੱਧਰ ਉਧਰ ਹੋ ਗਏ। ਜਿਸ ਤੋਂ ਬਾਅਦ ਲਾਸ਼ ਬਣਿਆ ਕਲਾਕਾਰ ਡਰਾਇਵਰ ਨਾਲ ਇਕੱਲਾ ਹੀ ਘੁੰਮਦਾ ਰਿਹਾ। ਕੁਝ ਦੇਰ ਬਾਅਦ ਨਾਟਕ ਵਿੱਚ ਲਾਸ਼ ਦਾ ਕਿਰਦਾਰ ਕਰ ਰਹੇ ਵਿਅਕਤੀ ਦਾ ਫੋਨ ਵੱਜ ਪਿਆ ਤੇ ਉਹ ਫੋਨ ਚੁੱਕਣ ਲਈ ਹਿੱਲਣ ਲੱਗਾ।