21 ਫਰਵਰੀ (ਸਕਾਈ ਨਿਊਜ਼ ਬਿਊਰੋ)
ਹਾਲ ਹੀ ਵਿੱਚ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਟਵਿੱਟਰ ‘ਤੇ ਇੱਕ ਤਸਵੀਰ ਸ਼ਾਂਝੀ ਕੀਤੀ ਹੈ। ਤਸਵੀਰ ‘ਚ ਦੇਖਣ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਰੋਟੀ ਹੋਵੇ, ਪਰ ਕੁਝ ਅਲਗ ਤਰੀਕੇ ਦੀ। ਜਿਉਂ ਹੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਆਈ, ਇਸ ਰੋਟੀ ਦੀ ਪ੍ਰਸ਼ੰਸਾ ਕੀਤੀ ਜਾਣ ਲੱਗੀ ਹੈ। ਸੋਸ਼ਲ ਮੀਡੀਆ ਯੂਜ਼ਰ ਦਿਲਚਸਪ ਟਿੱਪਣੀਆਂ ਦੇ ਨਾਲ ਪੋਸਟਾਂ ਨੂੰ ਸਾਂਝਾ ਕਰ ਰਹੇ ਹਨ।
ਕਿਸਾਨ ਆਗੂਆਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਮੁਲਾਕਾਤ
ਰੋਟੀ ਦੁਬਈ ‘ਚ ਹਾਲ ਹੀ ‘ਚ ਸ਼ੁਰੂ ਕੀਤੇ ਗਏ ਏਲੋਰਾ ਰੈਸਟੋਰੈਂਟ ਦਾ ਹਿੱਸਾ ਹੈ। ਪਿਛਲੇ ਸਾਲ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਰੈਸਟੋਰੈਂਟ ਲਾਂਚ ਕੀਤਾ ਗਿਆ ਸੀ। ਜੇ ਤੁਸੀਂ ਤਸਵੀਰ ਨੂੰ ਧਿਆਨ ਨਾਲ ਦੇਖੋਗੇ, ਤਾਂ ਤੁਸੀਂ ਦੇਖੋਗੇ ਕਿ ਫੁੱਲਾਂ ਦੇ ਪੈਟਰਨ ਦੀ ਰੋਟੀ ਦੇਖਣ ਨੂੰ ਮਿਲ ਰਹੀ ਹੈ। ਸ਼ੈੱਫ ਨੇ ਫੋਟੋ ਦਾ ਸਿਰਲੇਖ ਦਿੱਤਾ, “ਕਲਾ. ਤਕਨੀਕ. ਪਰੰਪਰਾ.”
Art. Technique. Traditions. @JAresorts #ElloraByVikasKhanna pic.twitter.com/MduZbtBy5M
— Vikas Khanna (@TheVikasKhanna) February 20, 2021
ਇੱਕ ਯੂਜ਼ਰ ਨੇ ਕਲਾ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਿਆਂ ਪੋਸਟ ਕੀਤਾ, “ਮੈਂ ਤੁਹਾਡੇ ਕਲਾ ਦੇ ਨਮੂਨੇ ਨੂੰ ਕਦੇ ਨਹੀਂ ਖਾ ਸਕਾਂਗਾ। ਇਹ ਇੰਨਾ ਖੂਬਸੂਰਤ ਹੈ ਕਿ ਇਸ ਨੂੰ ਚਬਾਇਆ ਨਹੀਂ ਜਾ ਸਕਦਾ। ਸੁੰਦਰ।”
Art. Technique. Traditions. @JAresorts #ElloraByVikasKhanna pic.twitter.com/MduZbtBy5M
— Vikas Khanna (@TheVikasKhanna) February 20, 2021