ਕੈਲੇਫੋਰਨੀਆ,6 ਫ਼ਰਵਰੀ (ਸਕਾਈ ਨਿਊਜ਼ ਬਿਊਰੋ)
ਤੁਸੀ ਸੋਚੋ ਕਿ ਤੁਸੀ ਵੱਡੇ ਅਜਗਰਾਂ ਦੇ ਝੂੰਡ ਨਾਲ ਘਿਰੇ ਹੋਵੇ ਅਤੇ ਇਸ ਦੌਰਾਨ ਤੁਹਾਡੇ ‘ਤੇ ਅਜਗਰਾਂ ਦਾ ਇੱਕ ਹੋਰ ਵੱਡਾ ਝੂੰਡ ਆ ਕੇ ਡਿੱਗ ਜਾਵੇ ਤਾਂ ਤੁਸੀ ਕਿਵੇਂ ਦਾ ਮਹਿਸੂਸ ਕਰੋਗੇ।ਇਹ ਗੱਲ ਭਾਵੇਂ ਡਰਾਵਨੀ ਹੋਵੇਗੀ ਅਤੇ ਕੋਈ ਵੀ ਅਜਿਹਾ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਹੈ । ਜੇਕਰ ਕਿਸੇ ਦੇ ਦਿਮਾਗ ‘ਚ ਅਜਿਹੀ ਗੱਲ ਆ ਜਾਂਦੀ ਹੈ ਤਾਂ ਉਹ ਡਰ ਜਾਵੇ । ਪਰ ਤਹਾਨੂੰ ਅਸੀਂ ਇਕ ਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ‘ਚ ਇੱਕ ਆਦਮੀ ਅਜਗਰਾਂ ਨਾਲ ਘਿਿਰਆ ਹੋਇਆ ਹੈ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਆਦਮੀ ਨੂੰ ਅਜਗਰਾਂ ਤੋਂ ਡਰ ਨਹੀਂ ਲੱਗ ਰਿਹਾ। ਬਲਕਿ ਉਸ ਨੂੰ ਮਜ਼ਾ ਆ ਰਿਹਾ ਹੈ। ਦਰਅਸਲ, ਇਹ ਵੀਡੀਓ ਕੈਲੇਫੋਰਨੀਆ ਦੇ ਰੇਪਟਾਇਲ ਚਿੜੀਆਘਰ ਦਾ ਹੈ।
ਇਸ ਵੀਡੀਓ ‘ਚ ਜੇ ਬ੍ਰੇਵਰ ਅਜਗਰਾਂ ਦੇ ਵਿਚ ਬੈਠੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਇਕ ਵੀਡੀਓ ਸ਼ਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਕਿਹਾ ਕਿ ਇਹ ਮੇਰਾ ਬਚਪਨ ਦਾ ਸੁਪਨਾ ਸੀ ਕਿ ਮੈਂ ਇਨ੍ਹਾਂ ਸੱਪਾਂ ਦੇ ਵਿਚ ਰਹਿ ਕੇ ਆਨੰਦ ਲਵਾਂ ਤੇ ਮੇਰਾ ਇਹ ਸੁਪਨਾ ਪੂਰਾ ਹੋ ਗਿਆ।
CAN YOU SPEND 1 HOUR INSIDE HERE FOR 50 MILLION DOLLARS??? pic.twitter.com/WP8Rt4rT6W
— Aqualady𓃤 𓅇 𓅋 𓆘 (@Aqualady6666) February 3, 2021
ਇਸ ਤੋਂ ਬਾਅਦ ਜਦੋਂ ਉਹ ਆਪਣੇ ਆਪ ਨੂੰ ਸਪੋਰਟ ਕਰਨ ਲਈ ਸੋਸ਼ਲ ਮੀਡੀਆ ਦੇ ਯੂਜ਼ਰਸ ਦਾ ਧੰਨਵਾਦ ਕਰਦੇ ਹਨ ਤਾਂ ਉਸ ਸਮੇਂ ਉਨ੍ਹਾਂ ‘ਤੇ ਅਜਗਰਾਂ ਦਾ ਝੁੰਡ ਡਿੱਗ ਜਾਂਦਾ ਹੈ। ਝੁੰਡ ਡਿੱਗਣ ਤੋਂ ਬਾਅਦ ਵੀ ਉਹ ਘਬਰਾਉਂਦੇ ਨਹੀਂ। ਬਲਕਿ ਹੋਰ ਆਨੰਦ ਲੈਂਦਿਆਂ ਹੋਇਆਂ ਵਾਹ! ਕਹਿ ਕੇ ਆਪਣਾ ਭਾਸ਼ਣ ਜਾਰੀ ਰੱਖਦੇ ਹਨ।
ਰਾਕੇਸ਼ ਟਿਕੈਤ ਤੋਂ ਪੰਜਾਬੀ ਗਾਇਕ ਜੱਸ ਬਾਜਵਾ ਨੇ ਲਿਆ ਆਸ਼ੀਰਵਾਦ, ਤਸਵੀਰ ਵਾਇਰਲ
ਜਿਸ ਵਿਅਕਤੀ ‘ਤੇ ਸੱਪ ਡਿੱਗਦਾ ਹੈ ਉਹ ਇਸ ਚਿੜੀਆਘਰ ਦੇ ਸੰਸਥਾਪਕ ਹਨ ਤੇ ਉਨ੍ਹਾਂ ਦਾ ਨਾਂਅ ਜੇ ਬ੍ਰੇਵਰ ਹੈ। ਜੇ ਬ੍ਰੇਵਰ ਨੇ ਇਸ ਵੀਡੀਓ ‘ਚ ਕਿਹਾ ਕਿ ਕੀ ਤੁਸੀਂ 50 ਮਿਲੀਅਨ ਡਾਲਰ ਲਈ ਇੱਥੇ ਇਕ ਘੰਟਾ ਸਮਾਂ ਗੁਜਾਰ ਸਕਦੇ ਹੋ। ਤਾਂ ਇਸ ‘ਤੇ ਯੂਜ਼ਰਸ ਦੀਆਂ ਪ੍ਰਤੀਕਿਿਰਆਵਾਂ ਸ਼ੁਰੂ ਹੋ ਗਈਆਂ।