ਮਾਸਕੋ,18 ਜਨਵਰੀ (ਸਕਾਈ ਨਿਊਜ਼ ਬਿਊਰੋ)
ਰੂਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 35 ਸਾਲਾ ਔਰਤ ਨੇ ਆਪਣੇ ਪਤੀ ਨੂੰ ਤਲਾਕ ਦੇ ਕੇ ਆਪਣੇ 21 ਸਾਲਾਂ ਮੱਤਰਏ ਬੇਟੇ ਨਾਲ ਵਿਆਹ ਕਰਵਾ ਲਿਆ। ਮਹਿਲਾ ਇੱਕ ਰੂਸੀ ਬਲੌਗਰ ਹੈ। ਮਰੀਨਾ ਬਾਲਮਾਸ਼ੇਵਾ ਨਾਮ ਦੀ ਮਹਿਲਾ ਨੇ ਆਪਣੇ ਨਵੇਂ ਪਤੀ ਤੋਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ।
ਮਰੀਨਾ ਦੇ ਇੰਸਟਾਗ੍ਰਾਮ ਤੇ 5.3 ਲੱਖ ਤੋਂ ਵਧ ਫੌਲੋਅਰਸ ਹਨ। ਉਸ ਨੇ ਹਾਲ ਹੀ ਵਿੱਚ ਇਹ ਵੀ ਦੱਸਿਆ ਸੀ ਕਿ ਆਪਣੇ 21 ਸਾਲਾ ਨੌਜਵਾਨ ਪਤੀ ਵਾਂਗ ਆਕਰਸ਼ਕ ਦਿੱਖਣ ਲਈ ਉਸ ਨੇ ਪਲਾਸਟਿਕ ਸਰਜਰੀ ਵੀ ਕਰਵਾਈ ਸੀ।
ਜੇਕਰ ਸਰਦੀ ‘ਚ ਬੱਚਿਆਂ ਨੂੰ ਜ਼ੁਕਾਮ ਹੈ ਤਾਂ ਇਹ ਚੀਜ਼ਾਂ ਖਾਣ ਤੋਂ ਰੋਕੋ
ਮਰੀਨਾ ਬਾਲਮਾਸ਼ੇਵਾ ਨੇ ਆਪਣੇ 21 ਸਾਲਾ ਨਵੇਂ ਪਤੀ ਵਲਾਦੀਮੀਰ ‘ਵੋਵਾ’ ਸ਼ਾਵੀਰੀਨ ਨਾਲ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਵਿਆਹ ਕਰਵਾ ਲਿਆ ਸੀ। ਅਜੇ ਤੱਕ ਬੱਚੇ ਦਾ ਨਾਮ ਨਹੀਂ ਰੱਖਿਆ ਗਿਆ ਹੈ।
ਮਰੀਨਾ ਵਲਾਦੀਮੀਰ ਨੂੰ ਉਦੋਂ ਦੀ ਜਾਣਦੀ ਹੈ ਜਦੋਂ ਉਹ ਸੱਤ ਸਾਲਾਂ ਦਾ ਸੀ। ਮਰੀਨਾ ਨੇ ਪਹਿਲਾਂ ਵਲਾਦੀਮੀਰ ਦੀ ਪਿਤਾ ਅਲੇਕਸੀ ਸ਼ਾਵਿਰੀਨ, 45, ਨਾਲ ਵਿਆਹ ਕੀਤਾ ਸੀ ਜੋ ਹੁਣ ਆਪਣੇ ਪੰਜ ਗੋਦ ਲਏ ਬੱਚਿਆਂ ਦੀ ਦੇਖਭਾਲ ਕਰਦਾ ਹੈ।
ਮਰੀਨਾ ਨੇ 10 ਸਾਲ ਇਕੱਠੇ ਰਹਿਣ ਤੋਂ ਬਾਅਦ ਅਲੇਕਸੀ ਤੋਂ ਤਲਾਕ ਲੈ ਲਿਆ ਸੀ। ਉਸ ਨੇ ਉਸ ਉੱਤੇ ਆਪਣੇ ਬੇਟੇ ਨਾਲ ਗਲ਼ਤ ਹਰਕਤਾਂ ਕਰਨ ਦਾ ਇਲਜ਼ਾਮ ਲਗਾਇਆ ਸੀ ਜਦੋਂ ਉਹ ਯੂਨੀਵਰਸਿਟੀ ਤੋਂ ਛੁੱਟੀ ’ਤੇ ਘਰ ਆਇਆ ਸੀ। ਮਰੀਨਾ ਤੇ ਵਲਾਦੀਮੀਰ ਦੀ ਛੋਟੀ ਲੜਕੀ ਦਾ ਜਨਮ ਕੱਲ੍ਹ ਕ੍ਰੈਸਨੋਦਰ ਦੇ ਪ੍ਰਸੂਤੀ ਹਸਪਤਾਲ ਵਿੱਚ ਹੋਇਆ ਹੈ।