ਜੈਪੁਰ,26 ਮਾਰਚ (ਸਕਾਈ ਨਿਊਜ਼ ਬਿਊਰੋ)
ਰਾਜਸਥਾਨ ਦੇ ਜਿਲ੍ਹੇ ਸਿਰੋਹ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਇਨਸਾਨ ਬੜੀ ਮੁਸ਼ਕਿਲ ਨਾਲ ਪੈਸੇ ਇੱਕਠੇ ਕਰਦਾ ਹੈ ਪਰ ਇੱਥੇ ਇੱਕ ਵਿਅਕਤੀ ਨੇ ਗੈਸ ਚੁੱਲ੍ਹੇ ‘ਤੇ 20 ਲੱਖ ਰੁਪਏ ਸਾੜ ਦਿੱਤੇ।ਭ੍ਰਿਸ਼ਟਾਚਾਰੀ ਅਧਿਕਾਰੀ ਜਦੋਂ ਛਾਪੇਮਾਰੀ ਲਈ ਪਿੰਡਵਾਡਾ ਦੇ ਤਹਿਸੀਲਦਾਰ ਕਲਪੇਸ਼ ਜੈਨ ਦੇ ਘਰ ਪਹੁੰਚੇ, ਤਾਂ ਘਰ ਦੇ ਮੈਂਬਰ 20 ਲੱਖ ਰੁਪਏ ਚੁੱਲ੍ਹੇ ਦੀ ਅੱਗ ਵਿੱਚ ਸਾੜਨ ਲੱਗੇ ਹੋਏ ਸਨ। ਇਸ ਦ੍ਰਿਸ਼ ਦੀ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਵੀਡੀਓ ਵੀ ਬਣਾ ਲਈ।
ਧਿਆਨ ਦਿਓ ਹੁਣ ਪੁਲਿਸ ਖੇਤ ਜਾ ਰਹੇ ਕਿਸਾਨਾਂ ਦੇ ਵੀ ਕੱਟ ਰਹੀ ਹੈ ਚਲਾਨ
ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਟੀਮ ਨੇ ਰਿਸ਼ਵਤ ਲੈਣ ਦੇ ਆਰੋਪ ਅਧੀਨ ਪਿੰਡਵਾੜਾ ਦੇ ਮਾਲ ਇੰਸਪੈਕਟਰ ਪਰਬਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।ਉਹ ਇੱਕ ਵਪਾਰੀ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ।ਪਰਬਤ ਸਿੰਘ ਨੇ ਦੱਸਿਆ ਸੀ ਕਿ ਉਹ ਉਹ ਪਿੰਡਵਾੜਾ ਦੇ ਤਹਿਸੀਲਦਾਰ ਕਲਪੇਸ਼ ਕੁਮਾਰ ਜੈਨ ਦੇ ਕਹਿਣ ‘ਤੇ ਇੰਝ ਕਰ ਰਿਹਾ ਹੈ।
ਸਨੀ ਦਿਓਲ ਦੇ ਡੈਡੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਜਦੋਂ ਵਿਭਾਗ ਦੀਟੀਮ ਕਲਪੇਸ਼ ਜੈਨ ਦੇ ਘਰ ਪੁੱਜੀ ਉਦੋਂ ਤੱਕ ਤਹਿਸੀਲਦਾਰ 20 ਲੱਖ ਰੁਪਏ ਗੈਸ ਚੁੱਲ੍ਹੇ ‘ਤੇ ਸਾੜ ਚੁੱਕਾ ਸੀ। ਟੀਮ ਮੈਂਬਰਾਂ ਨੇ ਤੁਰੰਤ ਨੋਟਾਂ ਨੂੰ ਲੱਗੀ ਅੱਗ ਬੁਝਾਈ ਤੇ ਉਨ੍ਹਾਂ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਐਂਟੀ ਕੁਰੱਪਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਭਗਵਾਨ ਲਾਲ ਸੋਨੀ ਨੇ ਦੱਸਿਆ ਕਿ ਤਹਿਸੀਲਦਾਰ ਕਲਪੇਸ਼ ਜੈਨ ਨੇ ਕੁਦਰਤੀ ਪੈਦਾਵਾਰ ਔਲ਼ੇ ਦੀ ਛਿੱਲੜ ਦਾ ਠੇਕਾ ਦਿਵਾਉਣ ਬਦਲੇ ਪੈਸੇ ਮੰਗੇ ਸਨ। ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਦੇ ਘਰ ਅੰਦਰੋਂ ਡੇਢ ਲੱਖ ਰੁਪਏ ਨਕਦ ਵੀ ਬਰਾਮਦ ਹੋਏ ਹਨ।