ਅਨਮੋਲ ਗਗਨ ਮਾਨ ਵੱਲੋਂ ਨਜਾਇਜ਼ ਮਾਈਨਿੰਗ ਦੀਆਂ ਖੱਡਾਂ ਦਾ ਦੌਰਾ

Must Read

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਰੋਪੜ/ਚੰਡੀਗੜ੍ਹ, 31 ਮਾਰਚ 2021 

Anmol Gagan Mann Visits Illegal Mining:ਆਮ ਆਦਮੀ ਪਾਰਟੀ ਦੇ ਯੂਗ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਆਨੰਦਪੁਰ ਖੇਤਰ ਵਿੱਚ ਚੱਲ ਰਹੇ ਮਾਈਨਿੰਗ ਮਾਫੀਆ ਵੱਲੋਂ ਗੈਰਕਾਨੂੰਨੀ ਢੰਗ ਨਾਲ ਪੁੱਟੀਆਂ ਗਈਆਂ ਡੂੰਘੀਆਂ-ਡੂੰਘੀਆਂ ਖੱਡਾਂ ਦਾ ਦੌਰਾ ਕੀਤਾ ਗਿਆ। ਮਾਈਨਿੰਗ ਮਾਫੀਆ ਦੇ ਵਿਰੁੱਧ ਪਿੰਡ ਐਲਗਰਾ ਵਿੱਚ ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਾਲੀ ਥਾਂ ਉੱਤੇ ਪਹੁੰਚਣ ਤੋਂ ਬਾਅਦ ਜਿਹੜੇ ਪਿੰਡਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਸਰਕਾਰ ਦੀ ਸਹਿ ਉਤੇ ਚਲਦੇ ਮਾਫੀਆ ਤੋਂ ਪੀੜਤ ਪਿੰਡਾਂ ਹਰਸ ਬੇਲਾ, ਦੁਲਚੀ ਪੱਟੀ, ਭਲਾਂ, ਸਾਨਸੋਵਾਲ, ਨੰਗਰਾਂ ਦਾ ਦੌਰਾ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ:ਦੁਕਾਨਦਾਰਾਂ ਨਾਲ ਠੱਗੀ ਮਾਰਨ ਵਾਲਾ ਸਰਪੰਚ ਸਾਥੀ ਸਮੇਤ ਕਾਬੂ

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਮਾਫੀਆ ਰਾਜ ਚੱਲ ਰਿਹਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ ਨਸ਼ੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਚੱਲ ਰਹੇ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਖਤਮ ਕਰਨ ਲਈ ਸ੍ਰੀ ਗੁਟਕਾ ਸਾਹਿਬ ਜੀ ਨੂੰ ਹੱਥ ਵਿਚ ਫੜ੍ਹਕੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸੱਤਾ ਵਿੱਚ ਆਉਦੇ ਹੀ ਸਾਰੇ ਵਾਅਦੇ ਭੁੱਲ ਗਏ।

ਇਹ ਖ਼ਬਰ ਵੀ ਪੜ੍ਹੋ:ਲੁਟੇਰੇ 2 ਭੈਣਾਂ ਤੋਂ 70 ਹਜ਼ਾਰ ਲੁੱਟ ਕੇ ਹੋਏ ਫਰਾਰ

ਉਨ੍ਹਾਂ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਮਾਈਨਿੰਗ ਮਾਫੀਆ ਨੇ 100-100 ਫੁੱਟ ਡੂੰਘੀਆਂ ਖੱਡਾਂ ਕਰ ਦਿੱਤੀਆਂ, ਪ੍ਰੰਤੂ ਸਥਾਨਕ ਪ੍ਰਸ਼ਾਸਨ ਸੁੱਤਾ ਹੋਇਆ ਹੈ, ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਇਸ ਦਾ ਜਦੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਮਾਫੀਆ ਵੱਲੋਂ ਰੱਖੇ ਗਏ ਗੁੰਡਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਥਾਨਕ ਲੋਕਾਂ ਵੱਲੋਂ ਦਿੱਤੇ ਸੱਦੇ ਉਤੇ ਅੱਜ ਇਥੇ ਪਹੁੰਚਕੇ ਦੇਖਿਆ ਕਿ ਸਰਕਾਰ ਦੇ ਸਹਿ ਉਤੇ ਮਾਫੀਆ ਰਾਜ ਕਿਵੇਂ ਧਰਤੀ ਨੂੰ ਪੁੱਟ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ:ਹੁਸ਼ਿਆਰਪੁਰ ‘ਚ ਕੋਰੋਨਾ ਬਲਾਸਟ,166 ਨਵੇਂ ਕੇਸ,10 ਮੌਤਾਂ

ਉਨ੍ਹਾਂ ਕਿਹਾ ਕਿ ਇਕ ਕਿਸਾਨ ਜੇਕਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾ ਦਿੰਦਾ ਹੈ ਤਾਂ ਉਹ ਸੈਟੇਲਾਈਟ ਤੋਂ ਵੀ ਦਿਖਾਈ ਦਿੰਦੀ ਹੈ, ਪ੍ਰਸ਼ਾਸਨ ਵੱਲੋਂ ਨੋਟਿਸ ਕੱਢ ਦਿੱਤਾ ਜਾਂਦਾ ਹੈ, ਪਰ ਜਦੋਂ ਸਰਕਾਰ ਦੇ ਨਜ਼ਦੀਕੀ ਆਦਮੀ ਅਜਿਹਾ ਮਾਫੀਆ ਚਲਾਉਂਦੇ ਹਨ ਤਾਂ ਉਹ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਮਾਫੀਆ ਰਾਜ ਨੂੰ ਨੱਥ ਪਾਈ ਜਾਵੇਗੀ।

LEAVE A REPLY

Please enter your comment!
Please enter your name here

Latest News

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਵੱਡਾ ਹਾਦਸਾ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦਾ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

More Articles Like This