ਚੰਡੀਗੜ੍ਹ,26 ਮਾਰਚ (ਸਕਾਈ ਨਿਊਜ਼ ਬਿਊਰੋ)
ਹਰੇਕ ਵਿਅਕਤੀ ਘੱਟ ਕੀਮਤ ਵਿੱਚ ਵੱਧ ਮਾਈਲੇਜ ਵਾਲੀ ਦਮਦਾਰ ਕਾਰ ਖਰੀਦਣਾ ਚਾਹੁੰਦਾ ਹੈ।ਭਾਰਤ ਵਿੱਚ ਇਸ ਵੇਲੇ ਬਹੁਤ ਸਾਰੀਆਂ ਅਜਿਹੀਆਂ ਕਾਰਾਂ ਹਨ ਜਿਹਨਾਂ ਉੱਤੇ 60 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
Datsun redi-GO: ਇਸ ਮਹੀਨੇ ਡੈਟਸਨ ਦੀ ਇਸ ਕਾਰ ਉੱਤੇ ਤੁਹਾਨੂੰ 45,000 ਰੁਪਏ ਤੱਕ ਦੀ ਆਫ਼ਰ ਮਿਲ ਰਹੀ ਹੈ। ਇਨ੍ਹਾਂ ਵਿੱਚ 15-15 ਹਜ਼ਾਰ ਰੁਪਏ ਦੇ ਕੈਸ਼ ਡਿਸਕਾਊਂਟ , ਐਕਸਚੇਂਜ ਬੋਨਸ ਤੇ ਕਾਰਪੋਰੇਟ ਡਿਸਕਾਊਂਟ ਸ਼ਾਮਲ ਹਨ। ਇਸ ਦੀ ਕੀਮਤ 2.83 ਲੱਖ ਰੁਪਏ ਤੋਂ ਲੈ ਕੇ 4.77 ਲੱਖ ਰੁਪਏ ਤੱਕ ਹੈ। ਪੈਟਰੋਲ ਮਾਈਲੇਜ 22 ਕਿਲੋਮੀਟਰ ਪ੍ਰਤੀ ਲਿਟਰ ਹੈ।
ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਵਜ਼ੀਰੀ ਦੀ ਪੇਸ਼ਕਸ਼
Renault Kwid: ਰੈਨੋ ਦੀ ਇਸ ਕਵਿੱਡ ਕਾਰ ਉੱਤੇ ਤੁਹਾਨੂੰ 60,000 ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਇਸ ਕਾਰ ਦੇ 2020 ਮਾੱਡਲ ਉੱਤੇ 20,000 ਰੁਪਏ , 2021 ਮਾੱਡਲ ਉੱਤੇ 10,000 ਰੁਪਏ ਦਾ ਕੈਸ਼ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 20,000 ਰੁਪਏ ਦਾ ਐਕਸਚੇਂਜ ਬੋਨਸ ਤੇ 10,000 ਰੁਪਏ ਦਾ ਰਾਇਲਟੀ ਬੋਨਸ ਵੀ ਦਿੱਤਾ ਜਾ ਰਿਹਾ ਹੈ।
ਚੜ੍ਹ ਜਾਵੇ ਭੰਗ ਤਾਂ ਅਪਣਾਓ ਇਹ ਨੁਸਖ਼ੇ
Maruti Alto 800: ਇਸ ਕਾਰ ਉੱਤੇ ਇਸੇ ਮਾਰਚ ਮਹੀਨੇ ਕੁੱਲ 39,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਵਿੱਚ 20,000 ਰੁਪਏ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹੈ। ਨਾਲ ਹੀ 4,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਮਿਲ ਰਿਹਾ ਹੈ। ਇਸ ਕਾਰ ਦੀ ਕੀਮਤ 2.99 ਲੱਖ ਰੁਪਏ ਤੋਂ 4.48 ਲੱਖ ਰੁਪਏ ਤੱਕ ਹੈ। ਇਸ ਦੀ ਪੈਟਰੋਲ ਮਾਈਲੇਜ 22.05 ਕਿਲੋਮੀਟਰ ਪ੍ਰਤੀ ਲਿਟਰ ਹੈ।
ਛਾਪੇਮਾਰੀ ਤੋਂ ਡਰੇ ਤਹਿਸੀਲਦਾਰ ਨੇ ਗੈਸ ਚੁੱਲ੍ਹੇ ‘ਤੇ ਸਾੜੇ 20 ਲੱਖ ਰੁਪਏ
Hyundai Santro: ਜੇ ਤੁਸੀਂ ਇਸੇ ਮਾਰਚ ਮਹੀਨੇ ਸੈਂਟਰੋ ਕਾਰ ਖ਼ਰੀਦਦੇ ਹੋ , ਤੁਹਾਨੂੰ ਕੁੱਲ 50,000 ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਇਸ ਡਿਸਕਾਊਂਟ ਵਿੱਚ ਕੈਸ਼ , ਐਕਸਚੇਂਜ ਬੋਨਸ ਤੇ ਹੋਰ ਲਾਭ ਦਿੱਤੇ ਜਾ ਰਹੇ ਹਨ। ਸੈਂਟਰੋ ਦੀ ਐਕਸ ਸ਼ੋਅਰੂਮ ਕੀਮਤ 4.67 ਲੱਖ ਰੁਪਏ ਤੋਂ ਲੈ ਕੇ 6.35 ਲੱਖ ਰੁਪਏ ਤੱਕ ਹੈ। ਇਹ ਕਾਰ ਇੱਕ ਲਿਟਰ ਪੈਟਰੋਲ ‘ਚ 20 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦੀ ਹੈ।ਕੰਪਨੀ ਦਿਹਾਤੀ ਇਲਾਕੇ ਲਈ 5,000 ਰੁਪਏ ਦੀ ਸਪੈਸ਼ਲ ਆਫ਼ਰ ਤੇ 10,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਦੇ ਰਹੀ ਹੈ। ਇਸ ਦੀ ਕੀਮਤ 3.13 ਲੱਖ ਰੁਪਏ ਤੋਂ ਲੈ 5.31 ਲੱਖ ਰੁਪਏ ਤੱਕ ਹੈ। ਇਸ ਦੀ ਪੈਟਰੋਲ ਮਾਈਲੇਜ 22.3 ਕਿਲੋਮੀਟਰ ਪ੍ਰਤੀ ਲਿਟਰ ਹੈ।
ਕੰਪਨੀ ਦਿਹਾਤੀ ਇਲਾਕੇ ਲਈ 5,000 ਰੁਪਏ ਦੀ ਸਪੈਸ਼ਲ ਆਫ਼ਰ ਤੇ 10,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਵੀ ਦੇ ਰਹੀ ਹੈ। ਇਸ ਦੀ ਕੀਮਤ 3.13 ਲੱਖ ਰੁਪਏ ਤੋਂ ਲੈ 5.31 ਲੱਖ ਰੁਪਏ ਤੱਕ ਹੈ। ਇਸ ਦੀ ਪੈਟਰੋਲ ਮਾਈਲੇਜ 22.3 ਕਿਲੋਮੀਟਰ ਪ੍ਰਤੀ ਲਿਟਰ ਹੈ।