ਨਵੀਂ ਦਿੱਲੀ,12 ਫਰਵਰੀ (ਸਕਾਈ ਨਿਊਜ਼ ਬਿਊਰੋ)
ਦੇਸ਼ ‘ਚ ਆਏ ਦਿਨ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਇਸ ਨੂੰ ਕਾਬੂ ਪਾਉਣ ‘ਚ ਸਰਕਾਰ ਵੀ ਨਾਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੁਣ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਦੇਸ਼ ਦਾ ਪਹਿਲਾਂ ਸੀਐਨਜੀ ਟ੍ਰੈਕਟਰ ਤਿਆਰ ਹੋ ਗਿਆ ਹੈ ਜਿਸ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਕੇਂਦਰੀ ਮੰਤਰੀ ਨੀਤੀਨ ਗਡਕਰੀ ਸ਼ਾਮ ਨੂੰ ਦੇਸ਼ ਦਾ ਪਹਿਲਾਂ ਸੀਐਨਜੀ ਟ੍ਰੈਕਟਰ ਲਾਂਚ ਕਰਨਗੇ।
ਕਿਸਾਨ ਅੰਦੋਲਨ:18 ਫਰਵਰੀ ਨੂੰ ਦੇਸ਼ ਭਰ ‘ਚ ਚਲਾਇਆ ਜਾਵੇਗਾ ‘ਰੇਲ ਰੋਕੋ’ ਅਭਿਆਨ
ਇਸ ਮੌਕੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਵੀ ਕੇ ਸਿੰਘ ਅਤੇ ਰਾਜ ਮੰਤਰੀ ਪੁਰਸ਼ੋਤਮ ਰੁਪਲਾ ਵੀ ਮੌਜੂਦ ਰਹਿਣਗੇ। ਰਵੇਮੇਟ ਟੈਕਨੋ ਸਲਿਊਸ਼ਨਜ਼ ਅਤੇ ਟੋਮੈਟੋ ਅਚੀਲੇ ਇੰਡੀਆ ਵੱਲੋਂ ਟਰੈਕਟਰਾਂ ਦੇ ਸੀਐਨਜੀ ਕਨਵਰਜ਼ਨ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਸੀਐਨਜੀ ਟ੍ਰੈਕਟਰਾਂ ਦੀ ਆਮਦ ਵੀ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਮਦਦ ਹੋਵੇਗੀ।
ਚੋਣ ਪ੍ਰਚਾਰ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ MLA ਮਾਸਟਰ ਬਲਦੇਵ ਸਿੰਘ ਨੇ ਕਾਂਗਰਸ ਅਤੇ ਬੀਜੇਪੀ ਤੇ ਸਾਧੇ ਨਿਸ਼ਾਨੇ
ਇਸ ਦੇ ਨਾਲ ਹੀ ਦੱਸ ਦਈਏ ਕਿ ਸੀਐਨਜੀ ਤੋਂ ਕਾਰਬਨ ਅਤੇ ਹੋਰ ਪ੍ਰਦੂਸ਼ਿਤ ਕਣ ਬਹੁਤ ਘੱਟ ਨਿਕਲਦੇ ਹਨ। ਨਵੀਂ ਟੈਕਨਾਲੌਜੀ ਰਾਹੀਂ ਤਬਦੀਲ ਕੀਤੇ ਗਏ ਸੀਐਨਜੀ ਇੰਜਨ ਦੀ ਜ਼ਿੰਦਗੀ ਰਵਾਇਤੀ ਟ੍ਰੈਕਟਰਾਂ ਨਾਲੋਂ ਲੰਬੀ ਹੋਵੇਗੀ। ਡੀਜ਼ਲ ਦੇ ਮੁਕਾਬਲੇ ਸੀਐਨਜੀ ਟ੍ਰੈਕਟਰਾਂ ਦਾ ਮਾਈਲੇਜ ਵੀ ਵੱਧ ਹੋਵੇਗਾ
ਅਕਸ਼ਰ ਦੀ ਫਿਟਨੈੱਸ ਨੂੰ ਲੈ ਕੇ ਜੱਦੋਜਹਿਦ ਕਰ ਰਹੀ ਹੈ ਇੰਡੀਆ ਟੀਮ
ਦੱਸਿਆ ਜਾ ਰਿਹਾ ਹੈ ਕਿ ਸੀਐਨਜੀ ਟ੍ਰੈਕਟਰਾਂ ਨੂੰ ਡੀਜ਼ਲ ਨਾਲ ਚੱਲਣ ਵਾਲੇ ਟ੍ਰੈਕਟਰਾਂ ਨਾਲੋਂ ਵਧੇਰੇ ਪਾਵਰ ਮਿਲਦੀ ਹੈ। ਸੀਐਨਜੀ ਡੀਜ਼ਲ ਨਾਲੋਂ 70 ਪ੍ਰਤੀਸ਼ਤ ਘੱਟ ਨਿਕਾਸ ਨੂੰ ਛੱਡਦੀ ਹੈ। ਸੀਐਨਜੀ ਟ੍ਰੈਕਟਰਾਂ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੀ ਤੇਲ ਕੀਮਤਾਂ 50 ਫ਼ੀਸਦੀ ਘਟਾਉਣ ਵਿੱਚ ਮਦਦ ਮਿਲੇਗੀ।