ਨਵੀਂ ਦਿੱਲੀ,5 ਫਰਵਰੀ (ਸਕਾਈ ਨਿਊਜ਼ ਬਿਊਰੋ)
ਲੋਕ ਕਈ ਤਰ੍ਹਾਂ ਦੇ ‘ਜੁਗਾੜ’ ਨਾਲ ਕੁਝ ਨਵਾਂ ਕਰਕੇ ਦਿਖਾਉਂਦੇ ਹਨ। ਜੋ ਕਿ ਭਾਰਤ ਵਰਗੇ ਦੇਸ਼ ‘ਚ ਆਮ ਜਿਹੀ ਗੱਲ ਹੋ ਗਈ ਹੈ।
ਜੇ ਜੁਗਾੜ ਸਸਤਾ ਤੇ ਟਿਕਾਊ ਹੋਵੇ, ਤਾਂ ਲੋਕ ਉਸ ਨੂੰ ਬਹੁਤ ਪਸੰਦ ਕਰਦੇ ਹਨ। ਹੁਣ ਕੁਝ ਅਜਿਹੇ ਹੀ ਜੁਗਾੜ ਦਾ ਵੀਡੀਓ ਟਵਿਟਰ ਰਾਹੀਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਵਿੱਚ ਵਿਖਾਇਆ ਜਾ ਰਿਹਾ ਹੈ ਕਿ ਇੱਕ ਖ਼ਰਾਬ ਕਾਰ ਨੂੰ ਜੁਗਾੜ ਰਾਹੀਂ ਕਿਸ ਤਰੀਕੇ ਚਲਾਇਆ ਜਾ ਸਕਦਾ ਹੈ।
ਭਾਰਤੀ ਕਾਰੋਬਾਰੀ ਆਨੰਦ ਮਹਿੰਦਰਾ ਨੇ ਇਸ ਜੁਗਾੜ ਦਾ ਵੀਡੀਓ ਵੇਖਿਆ ਤਾਂ ਉਹਨਾਂ ਨੇ ਇਸ ਨੂੰ ਆਪਣੇ ਟਵਿਟਰ ਅਕਾਊਂਟ ਉੱਤੇ ਸ਼ੇਅਰ ਕੀਤਾ। ਉਨ੍ਹਾਂ ਲਿਖਿਆ ਕਿ ਵੀਡੀਓ ਭਾਵੇਂ ਪੁਰਾਣਾ ਲੱਗਦਾ ਹੈ, ਫਿਰ ਵੀ ਖ਼ੁਸ਼ ਕਰਨ ਵਾਲਾ ਹੈ। ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੰਜਣਾਂ ਦੀ ਹਾਰਸ ਪਾਵਰ ਦਾ ਜ਼ਿਕਰ ਕਿਉਂ ਕਰਦੇ ਹਾਂ ਤੇ ਆਪਣੀਆਂ ਕਾਰਾਂ ਨੂੰ ਆਪਣੇ ਰੱਥ ਸਮਝਦੇ ਹਾਂ। ਕ੍ਰਿਪਾ ਕਰਕੇ ਹਮੇਸ਼ਾ ਆਪਣੇ ਹੱਥਾਂ ਵਿੱਚ ਵਾਗਡੋਰ ਰੱਖੋ।
Looks like a dated video but hilarious nonetheless. And you thought jugaad was an Indian trait! Now you know why we refer to the ‘horse’power of engines & refer to our cars as our chariots. (P.S Always keep the ‘reins’ in your hands… 😊) pic.twitter.com/QasTWou2Vd
— anand mahindra (@anandmahindra) February 4, 2021
ਦੱਸ ਦੇਈਏ ਕਿ ਵਿਡੀਓ ਵਿੱਚ ਇੱਕ ਵਿਅਕਤੀ ਆਪਣੀ ਕਾਰ ਦਾ ਗੈਸ (ਰੇਸ) ਪੈਡਲ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੈਸ ਪੈਡਲ ਛੱਡਦਿਆਂ ਹੀ ਗੱਡੀ ਬੰਦ ਹੋ ਜਾਂਦੀ ਹੈ। ਉਹ ਵਿਅਕਤੀ ਆਪਣੀ ਯਾਤਰਾ ਜਾਰੀ ਰੱਖਣ ਲਈ ਜੁਗਾੜ ਨਾਲ ਇਸ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰਦਾ ਹੈ। ਉਸ ਵਿਅਕਤੀ ਦਾ ਸਾਥੀ ਕਾਰ ਦਾ ਹੁੱਡ ਖੋਲ੍ਹਦਾ ਹੈ ਤੇ ਇੱਕ ਰੱਸੀ ਨਾਲ ਉਸ ਹੁੱਡ ਨੂੰ ਬੰਨ੍ਹ ਕੇ (ਜਿਸ ਨਾਲ ਗੱਡੀ ਵਿੱਚ ਰੇਸ ਆਉਂਦੀ ਹੈ) ਪਿੱਛੇ ਵਾਲੀ ਸੀਟ ਉੱਤੇ ਚੜ੍ਹ ਜਾਂਦਾ ਹੈ।
ਉਹ ਵਿਅਕਤੀ ਰੱਸੀ ਨਾਲ ਵਾਹਨ ਦੀ ਰਫ਼ਤਾਰ ਨੂੰ ਕੰਟਰੋਲ ਕਰਨ ਦਾ ਯਤਨ ਕਰਦਾ ਹੈ। ਉਸ ਤੋਂ ਬਾਅਦ ਗੱਡੀ ਚਲਾ ਕੇ ਦੋਵੇਂ ਵਿਅਕਤੀ ਆਪਣੀ ਯਾਤਰਾ ਨੂੰ ਸਫ਼ਲ ਬਣਾਉਂਦੇ ਹਨ। ਇਸ ਵੀਡੀਓ ਨੂੰ ਟਵਿਟਰ ਉੱਤੇ 31,000 ਤੋਂ ਵੱਧ ਵਾਰ ਵੇਖਿਆ ਜਾ ਸਕਦਾ ਹੈ।