ਨਵੀਂ ਦਿੱਲੀ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਮਸ਼ਹੂਰ ਮੋਟਰਸਾਈਕਲ ਕੰਪਨੀ Royal Enfield ਆਉਣ ਵਾਲੇ ਦਿਨਾਂ ਵਿੱਚ ਆਪਣਾ ਨਵਾਂ Himalayan ਬਾਈਕ ਲਾਂਚ ਕਰ ਸਕਦੀ ਹੈ ।ਵੈਸੇ ਹਾਂਲ ਤੱਕ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਇਹ ਬਾਈਕ ਕਦੋਂ ਲਾਂਚ ਕਰੇਗੀ।ਰਾਇਲ ਇਨਫ਼ੀਲਡ ਦੀ ਕਲਾਸੀਕਲ ਬਾਈਕਸ ਭਾਰਤ ’ਚ ਬਹੁਤ ਹਰਮਨਪਿਆਰੀਆਂ ਹਨ। ਇਸੇ ਲਈ ਕੰਪਨੀ ਉਨ੍ਹਾਂ ਨੂੰ ਅਪਡਟ ਕਰਦੀ ਰਹਿੰਦੀ ਹੈ।
RBI ਫਰਵਰੀ ‘ਚ ਵੇਚੇਗਾ ਗੋਲਡ ਬਾਂਡ, ਜਾਣੋ 1 ਗ੍ਰਾਮ ਦੀ ਕੀਮਤ
Royal Enfield Himalayan ਦੇ ਮੌਜੂਦਾ ਮਾਡਲ ਦੀ ਕੀਮਤ 1.92 ਲੱਖ ਰੁਪਏ ਤੋਂ ਲੈ ਕੇ 1.96 ਲੱਖ ਰੁਪਏ ਹੈ। ਇਸ ਦੇ ਨਵੇਂ ਮਾਡਲ ਦੀ ਕੀਮਤ ਮੌਜੂਦਾ ਮਾਡਲ ਦੇ ਮੁਕਾਬਲੇ 10,000 ਰੁਪਏ ਵੱਧ ਹੋ ਸਕਦੀ ਹੈ। ਵੈੱਬਸਾਈਟ ਮੁਤਾਬਕ ਇਸ ਬਾਈਕ ਦੀ ਐਕਸ ਸ਼ੋਅਰੂਮ ਵਿੱਚ ਕੀਮਤ 2 ਲੱਖ 51 ਹਜ਼ਾਰ 565 ਰੁਪਏ ਸੀ।
ਸਕਾਟਿਸ਼ ਕੇਅਰ ਹੋਮ ‘ਚ ਰਹਿਣ ਵਾਲੇ 12 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਹੋਈ ਮੌਤ
2021 Royal Enfield Himalayan ’ਚ 5–ਸਪੀਡ ਕੌਂਸਟੈਂਟ ਮੈਸ਼ ਗੀਅਰ–ਬਾਕਸ ਦਿੱਤਾ ਗਿਆ ਹੈ। ਉੱਥੇ 2020 Classic 350 ਡਿਊਏਲ-ਚੈਨਲ ABS ਤੋਂ ਬਾਅਦ BS6 ਐਮਿਸ਼ਨ ਨੌਰਮਜ਼ ਵਾਲੀ ਰਾਇਲ ਇਨਫ਼ੀਲਡ ਦੀ ਦੂਜੀ ਬਾਈਕ ਹੈ। ਇਸ ਵਿੱਚ ਡਿਊਏਲ-ਚੈਨਲ ABS ਤੋਂ ਇਲਾਵਾ ਹੈਜ਼ਾਰਡ ਸਵਿੱਚ, ਦਮਦਾਰ ਬ੍ਰੇਕ ਮਕੈਨਿਜ਼ਮ ਤੇ ਬਿਹਤਰ ਸਾਈਡ-ਸਟੈਂਡ ਦਿੱਤਾ ਗਿਆ ਹੈ।
73ਵੀਂ ਬਰਸੀ ਮੌਕੇ ਮਹਾਤਮਾ ਗਾਂਧੀ ਨੂੰ PM ਮੋਦੀ ਸਮੇਤ ਇਨ੍ਹਾ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
ਇਸ ਦੇ ਮੌਜੂਦਾ ਮਾਡਲ ਦੀ ਗੱਲ ਕਰੀਏ, ਤਾਂ ਇਹ BS6 ਕੰਪਲਾਇੰਟ 411CC ਦਾ ਸਿੰਗਲ ਸਿਲੰਡਰ, 4-ਸਟ੍ਰੋਕ, ਏਅਰ-ਕੂਲਡ ਇੰਜਣ ਨਾਲ ਲੈਸ ਹੈ। ਇਸ ਦਾ ਇੰਜਣ 24.3bhp ਦੀ ਪਾਵਰ ਤੇ 32Nm ਦਾ ਪੀਕ ਟੌਰਕ ਜੈਨਰੇਟ ਕਰਦਾ ਹੈ।
ਪਾਕਿ ‘ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ 126 ਸਾਲ ਪੁਰਾਣਾ ਸ਼ਿਵ ਮੰਦਰ
ਨਵੀਂ ਹਿਮਾਲਿਅਨ ਪਿੱਛੇ ਜਿਹੇ ਮੀਟੀਓਰ 350 ਨਾਲ ਸ਼ੁਰੂ ਕੀਤੇ ਗਏ ਟ੍ਰਿਪਰ ਨੈਵੀਗੇਸ਼ਨ ਸਿਸਟਮ ਨਾਲ ਲੈਸ ਹੋਵੇਗੀ, ਜੋ ਬਲੂਟੁੱਥ ਇਨੇਬਲਡ ਸਮਾਰਟਫ਼ੋਨ ਕੁਨੈਕਟੀਵਿਟੀ ਗੂਗਲ ਮੈਪਸ ਦੁਆਰਾ ਚੱਲੇਗੀ ਤੇ ਨਾਲ ਹੀ ਨੇਵੀਗੇਸ਼ਨ ਵਿਖਾਉਂਦੀ ਰਹੇਗੀ।