ਆਟੋ ਡੈਸਕ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਮਸ਼ਹੂਰ ਕੰਪਨੀ ਸੁਜ਼ੂਕੀ ਜਲਦ ਹੀ ਆਪਣੀ ਨਵੀਂ ਹਾਇਆਬੁਸਾ ਨੂੰ ਲਾਂਚ ਕਰਨ ਵਾਲੀ ਹੈ। ਇਸ ਦੀ ਨਵੀਂ ਟੀਜ਼ਰ ਵੀਡੀਓ ਨੂੰ ਕੰਪਨੀ ਨੇ ਜਾਰੀ ਕਰ ਦਿੱਤਾ ਹੈ ਜਿਸ ਵਿਚ ਆਲ ਨਿਊ ਹਾਇਆਬੁਸਾ ਸੁਪਰ ਬਾਈਕ ਰਫ਼ਤਾਰ ਭਰਦੀ ਹੋਈ ਨਜ਼ਰ ਆ ਰਹੀ ਹੈ।
ਕਿਸਾਨ ਅੰਦੋਲਨ ਦੌਰਾਨ ਚੰਡੀਗੜ੍ਹ ਪਹੁੰਚੇ ਰਾਜੇਵਾਲ ਨੇ ਦਿੱਤਾ ਵੱਡਾ ਬਿਆਨ
ਦੱਸ ਦੇਈਏ ਕਿ ਨਵੀਂ ਹਾਇਆਬੁਸਾ ਦੇ ਡਿਜ਼ਾਇਨ ਅਤੇ ਫੀਚਰਜ਼ ’ਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲਣਗੇ। ਇਸ ਨੂੰ ਬਿਲਕੁਲ ਫਰੈਸ਼ ਲੁਕ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਬੀ.ਐੱਸ.-6 ਅਨੁਕੂਲ ਇੰਜਣ ਦਿੱਤਾ ਗਿਆ ਹੋਵੇਗਾ।
ਆਉਣ ਵਾਲੇ ਦਿਨਾਂ ‘ਚ Royal Enfield ਕੰਪਨੀ ਕਰ ਸਕਦੀ ਹੈ ਨਵੀਂ Himalayan Bike ਲਾਂਚ
ਕਿ ਤੁਸੀ ਵੀ ਨਵੀਂ ਸੁਜ਼ੂਕੀ ਹਾਇਆਬੁਸਾ ਨੂੰ ਲੈ ਕੇ ਉਤਸ਼ਾਹਿਤ ਹੋ ਤਾਂ ਤੁਹਾਨੂੰ ਥੋੜ੍ਹਾ ਟਾਈਮ ਇੰਤਜ਼ਾਰ ਕਰਨਾ ਪਵੇਗਾ ਜ਼ਿਆਦਾ ਨਹੀਂ ਬਸ 5 ਫਰਵਰੀ ਤੱਕ ਇੰਤਜ਼ਾਰ ਕਰਨਾ ਹੋਵੇਗਾ।ਕਿਉਂਕਿ ਇਸੇ ਦਿਨ ਕੰਪਨੀ ਆਪਣੀ ਇਸ ਸੁਪਰ ਬਾਈਕ ਦੀ ਗਲੋਬਲ ਅਨਵੀਲੰਿਗ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ, ਕੰਪਨੀ ਜਲਦ ਹੀ ਭਾਰਤ ’ਚ ਵੀ ਇਸ ਸੁਪਰਬਾਈਕ ਨੂੰ ਉਤਾਰੇਗੀ ਕਿਉਂਕਿ ਦੇਸ਼ ’ਚ ਸੁਜ਼ੂਕੀ ਹਾਇਆਬੁਸਾ ਦੀ ਕਾਫੀ ਮੰਗ ਹੈ।